Meanings of Punjabi words starting from ਚ

(ਚਿਤ੍ਰ- ਤਸਵੀਰ, ਉੱਤਰ- ਜਵਾਬ) ਇਹ ਸ਼ਬਦਾਲੰਕਾਰ ਹੈ, ਚਿਤ੍ਰੋੱਤਰ ਦਾ ਰੂਪ ਇਹ ਹੈ ਕਿ ਤਸਵੀਰ ਵਿੱਚ ਲਿਖੇ ਪ੍ਰਸ਼ਨਾਂ ਦਾ ਤਸਵੀਰ ਦ੍ਵਾਰਾ ਹੀ ਉੱਤਰ ਦੇਣਾ.#ਪ੍ਰਸ਼ਨ ਲਿਖੇ ਮੂਰਤਿ ਵਿਖੇ ਉੱਤਰ ਹ੍ਵੈ ਤਸਵੀਰ, ਚਿਤ੍ਰੋੱਤਰ ਤਾਂਕੋ ਕਹੈਂ ਕਵਿਜਨ ਮਤਿਗੰਭੀਰ.#ਉਦਾਹਰਣ-#ਸ੍ਰੀ ਅਰਜਨ ਲਾਹੌਰ ਤੇਂ ਚਾਤਕ ਕੀ ਤਸਵੀਰ,#ਪ੍ਰਗਟ ਕਰਨ ਅਪਨੀ ਦਸ਼ਾ ਭੇਜੀ ਸਤਿਗੁਰੁ ਤੀਰ.#ਰਾਮਦਾਸ ਸਤਿਗੁਰੁ ਨੇ ਮੇਘ ਭਾਨੁ ਲਿਖਦੀਨ,#ਸ਼੍ਰੀ ਅਰਜਨ ਆਨੰਦ ਭੇ ਵਾਂਛਿਤ ਉੱਤਰ ਚੀਨ.#ਗੁਰੁ ਅਰਜਨ ਦੇਵ ਨੇ ਦਰਸ਼ਨ ਲਈ ਵ੍ਯਾਕੁਲਤਾ ਪ੍ਰਗਟ ਕਰਨ ਹਿਤ ਚਾਤ੍ਰਕ ਦੀ ਮੂਰਤੀ ਲਿਖੀ "ਮੇਰਾ ਮਨੁ ਲੋਚੈ ਗੁਰਦਰਸਨ ਤਾਈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ." ਸਤਿਗੁਰੂ ਰਾਮਦਾਸ ਜੀ ਨੇ ਬੱਦਲ ਅਤੇ ਸੂਰਜ ਲਿਖਕੇ ਉੱਤਰ ਦਿੱਤਾ ਕਿ ਕੱਲ ਸੂਰਜ ਨਿਕਲਦੇ ਹੀ ਆਪ ਨੂੰ ਗੁਰੁਮੇਘ ਤੋਂ ਸ੍ਵਾਤਿਬੂੰਦ ਮਿਲੇਗੀ.#ਕਿਤਨੇ ਕਵੀਆਂ ਨੇ ਇਸ ਨੂੰ "ਚਿਤ੍ਰ" ਅਲੰਕਾਰ ਦੇ ਹੀ ਅੰਦਰ ਮੰਨਿਆ ਹੈ, ਅਤੇ ਬਹੁਤਿਆਂ ਨੇ ਇਸ ਨੂੰ "ਸੂਕ੍ਸ਼੍‍ਮ" ਅਲੰਕਾਰ ਦਾ ਭੇਦ ਕਲਪਿਆ ਹੈ.


ਸੰ. ਚੀਰ੍‍ਣ. ਕ੍ਰਿ- ਚਬਾਉਣਾ. ਦਾੜ੍ਹਾਂ ਨਾਲ ਪੀਸਣਾ। ੨. ਮਸਲਣਾ. ਦਰੜਨਾ. "ਸਣੁ ਕੀਸਾਰਾਂ ਚਿਥਿਆ." (ਵਾਰ ਮਾਝ ਮਃ ੧)


ਦੇਖੋ, ਚਿਤ.


ਸੰ. चिञ्जड़ ग्रन्थि ਸੰਗ੍ਯਾ- ਚੇਤਨ ਅਤ ਜੜ੍ਹ ਦੀ ਗੱਠ. ਅਹੰਕਾਰ. ਅਭਿਮਾਨ. ਹੌਮੈ.


ਸੰਗ੍ਯਾ- ਚੇਤਨ ਅਤੇ ਆਨੰਦਰੂਪ ਬ੍ਰਹਮ੍‍


ਸੰਗ੍ਯਾ- ਆਕਾਸ਼ ਵਤ ਪੂਰਣ ਬ੍ਰਹਮ੍‍. ਨਿਰਲੇਪ ਕਰਤਾਰ.


ਸੰ. चिदात्मन ਚੇਤਨਸ੍ਵਰੂਪ ਪਾਰਬ੍ਰਹਮ੍‍.


ਸੰਗ੍ਯਾ- ਚੇਤਨ (ਬ੍ਰਹਮ੍‍) ਦਾ ਆਭਾਸ (ਪ੍ਰਤਿਬਿੰਬ) ਰੂਪ ਜੀਵਾਤਮਾ। ੨. ਮਹੱਤਤ੍ਵ ਅਥਵਾ ਅੰਤਹਕਰਣ ਵਿੱਚ ਪਰਮਾਤਮਾ ਦਾ ਪ੍ਰਤਿਬਿੰਬ.