Meanings of Punjabi words starting from ਤ

ਦੇਖੋ, ਤਿੰਨ ਤਾਪ. "ਦਰਸਨ ਨਿਮਖ ਤਾਪਤ੍ਰਈ ਮੋਚਨ." (ਸਾਰ ਨਾਮਦੇਵ)


ਸੰ. ਵਿ- ਤਪਾਉਣ ਵਾਲਾ. "ਰਿਪੁ ਤਾਪਨ ਹੈ." (ਜਾਪੁ) ੨. ਸੰਗ੍ਯਾ- ਸੂਰਜ। ੩. ਅਗਨਿ। ੪. ਦੇਖੋ, ਤਪਤਾਪਨ.


ਤਾਂ- ਊਪਰਿ. ਉਸ ਉੱਤੇ. "ਜਾਕੀ ਛੋਤਿ ਜਗਤ ਕਉ ਲਾਗੈ ਤਾਪਰ ਤੁਹੀ ਢਰੈ." (ਮਾਰੂ ਰਵਿਦਾਸ) ੨. ਦੇਖੋ, ਤਾਪਰੁ.


ਕ੍ਰਿ. ਵਿ- ਤਭੀ. ਤਬ ਹੀ. "ਸਚੁ ਤਾਪਰੁ ਜਾਣੀਐ ਜਾ ਰਿਦੈ ਸਚਾ ਹੋਇ." (ਵਾਰ ਆਸਾ)


ਦੇਖੋ, ਤਪਤੀ। ੨. ਤਪੀਆ. ਤਪਸ੍ਵੀ। ੩. ਬੁਖ਼ਾਰ (ਜ੍ਵਰ) ਦਾ ਗ੍ਰਸਿਆ ਹੋਇਆ। ੪. ਸੰ. तापिन्. ਤਪਾਉਣ ਵਾਲਾ.


ਜ੍ਵਰ. ਬੁਖ਼ਾਰ ਦੇਖੋ, ਤਾਪ. "ਤਾਪੁ ਗਇਆ." (ਸੋਰ ਮਃ ੫) ੨. ਸੰਤਾਪ. ਸਾੜਾ.


ਤਪ ਕਰਦਾ ਹੈ. ਤਪਦਾ ਹੈ। ੨. ਦੇਖੋ. ਤਾਂਪੈ.


ਫ਼ਾ. [تافت] ਵਿ- ਫੇਰਦਿੱਤਾ. ਘੁਮਾਇਆ। ੨. ਚਮਕਿਆ. ਦੇਖੋ, ਤਾਫ਼ਤਨ.