Meanings of Punjabi words starting from ਨ

ਦੇਖੋ, ਹੰਡੂਰ.


ਵਿ- ਜੋ ਲਾਯਕ਼ (ਯੋਗ੍ਯ) ਨਹੀਂ (unfit).


ਫ਼ਾ. [نالاں] ਵਿ- ਰੋਣਾ ਵਾਲਾ। ੨. ਰੋਂਦਾ ਹੋਇਆ। ੩. ਫਰਿਆਦੀ.


ਕ੍ਰਿ ਵਿ- ਸਾਥ, ਸੰਗ. "ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ." (ਜਪੁ) "ਨਾਲਿ ਇਆਣੇ ਦੋਸਤੀ." (ਵਾਰ ਆਸਾ ਮਃ ੨)#੨. ਸੰ. ਨਾਲ. ਸੰਗ੍ਯਾ- ਨਲਕੀ. ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੩. ਨਦੀ. ਦੇਖੋ, ਅਖਲੀ ਊਡੀ.


ਫ਼ਾ. [نالِش] ਸੰਗ੍ਯਾ- ਫ਼ਰਿਆਦ। ੨. ਸ਼ਿਕਾਯਤ.


ਸੰਗ੍ਯਾ- ਨਾਲੀ (ਕਾਨੀ) ਵਾਲਾ, ਤੀਰ. (ਸਨਾਮਾ)


ਸੰਗ੍ਯਾ- ਕਮਲ ਦੀ ਨਾਲ ਹੈ ਜਿਸ ਦਾ ਕੁਟੁੰਬ (ਕੁਲ), ਬ੍ਰਹਮਾ. "ਨਾਲਿਕੁਟੰਬ ਸਾਥਿ ਵਰ- ਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ." (ਆਸਾ ਮਃ ੧) ਨਾਲਿਕੁਟੰਬ ਵਰਦਾਤਾ ਬ੍ਰਹਮਾ ਸਾਥਿ (ਸ੍ਵਾਰ੍‍ਥੀ) ਸ੍ਰਿਸਟਿ ਭਾਲਣ ਗਿਆ. ਪੁਰਾਣਕਥਾ ਹੈ ਕਿ ਬ੍ਰਹਮਾ ਨੂੰ ਖ਼ਿਆਲ ਹੋਇਆ ਕਿ ਮੈਂ ਕਿੱਥੋਂ ਪੈਦਾ ਹੋਇਆ ਹਾਂ. ਫੇਰ ਸੰਕਲਪ ਫੁਰਿਆ ਕਿ ਸ਼ਾਇਦ ਇਸ ਕਮਲ ਵਿੱਚੋਂ. ਫੇਰ ਵਿਚਾਰਿਆ ਕਿ ਇਹ ਤੁੱਛ ਕਮਲ ਮੈਨੂੰ ਕਿਸ ਤਰਾਂ ਪੈਦਾ ਕਰ ਸਕਦਾ ਹੈ. ਇਸ ਪੁਰ ਬ੍ਰਹਮਾ ਨੇ ਕਮਲ ਤੇ ਜੋਰ ਦੀ ਲੱਤ ਮਾਰੀ, ਜਿਸ ਤੋਂ ਉਸ ਦੀ ਨਾਲੀ ਵਿੱਚ ਸਿਰਪਰਣੇ ਧਸਗਿਆ ਅਤੇ ਅਨੇਕ ਯੁਗ ਤੀਕ ਵਿੱਚੇ ਫਿਰਦਾ ਰਿਹਾ. ਅੰਤ ਨੂੰ ਅਭਿਮਾਨ ਤ੍ਯਾਗ ਕੇ ਈਸ਼੍ਵਰ ਦੀ ਆਰਾਧਨਾ ਕੀਤੀ, ਤਾਂ ਕਮਲ ਉੱਪਰ ਪਹਿਲੇ ਵਾਂਝ ਆ ਵਿਰਾਜਿਆ.


ਸੰਗ੍ਯਾ- ਪਾਣੀ ਵਹਿਣ ਦੀ ਖਾਲੀ।#੨. ਨਾਲ. ਨਲਕੀ। ੩. ਬੰਦੂਕ਼ ਦੀ ਨਾਲ. Barrel । ੪. ਬੰਦੂਕ਼. (ਸਨਾਮਾ)


ਦੇਖੋ, ਨਲੀਏਰ. "ਨਾਲੀਏਰ ਫਲੁ, ਸੇਂਬਰਿ ਪਾਕਾ." (ਰਾਮ ਕਬੀਰ) ਸੇਂਬਰ (ਸਿੰਮਲ) ਕੁਸੰਗ ਅਤੇ ਨਾਲੀਏਰ (ਨਾਰਿਕੇਲ) ਸਤਸੰਗ. ਪਾਮਰ ਲੋਕਾਂ ਦੇ ਭਾਣੇ ਨਰੇਲ ਦਾ ਫਲ ਸਿੰਮਲ ਨਾਲ ਪੱਕਾ ਹੈ.