Meanings of Punjabi words starting from ਬ

ਵਰ ਸਹਿਤ ਹੋਇਆ. ਫਲ ਪਾਇਆ. "ਸਾਕਤ ਤੇ ਕੋ ਨ ਬਰਾਸਾਇਆ." (ਭੈਰ ਮਃ ੫)


ਸੰ. ਵਰਾਹ. ਸੰਗ੍ਯਾ ਸੂਰ। ੨. ਫ਼ਾ. [براہ] ਕ੍ਰਿ. ਵਿ- ਰਸਤੇ ਨਾਲ। ੩. ਦ੍ਵਾਰਾ. ਜਰੀਅ਼ਹ.


ਸੰਗ੍ਯਾ- ਵਰਾਹ (ਸੂਰ) ਦਾ ਹੈ ਸ਼ਰੀਰ ਜਿਸ ਦਾ. ਵਰਾਹ ਅਵਤਾਰ. ਦੇਖੋ, ਖਗਤਨ। ੨. ਵਰਾਹ (ਸ਼ੂਕਰਾਵਤਾਰ) ਦਾ ਤਨਯ (ਪੁਤ੍ਰ) ਨਰਕਾਸੁਰ. ਦੇਖੋ, ਭੌਮਾਸੁਰ.


ਦੇਖੋ, ਵਰਾਕ.


ਸੰਗ੍ਯਾ- ਫਕੀਰਾਂ ਦੀ ਟਿਕਟਿਕੀ, ਜਿਸ ਪੁਰ ਬਾਹਾਂ ਰੱਖਕੇ ਬੈਠਦੇ ਹਨ. ਵੈਰਾਗਵਾਨ ਦੀ ਟਿਕਟਿਕੀ, ਜਿਸ ਦਾ ਆਕਾਰ ਇਹ T ਹੈ. "ਹਾਥ ਬਰਾਗਨ ਧਰੇ ਮਨਹੁ ਘਰ ਮਾਨ ਕੋ." (ਨਾਪ੍ਰ) ੨. ਬਰਾਗੀ ਦੀ ਇਸਤ੍ਰੀ. ਬੈਰਾਗਨ.