ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ.
ਦੇਖੋ, ਮਨੀਆਰ.
nan
nan
ਫ਼ਾ. [منِہ] ਮ (ਨਾ) ਨਿਹ (ਰੱਖ) ਨਾ ਰੱਖ.
ਜਿਲਾ ਲਹੌਰ. ਤਸੀਲ ਕੁਸੂਰ, ਥਾਣਾ ਪੱਟੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੱਟੀ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਦੀ ਆਬਾਦੀ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ.#ਪਹਿਲਾਂ ਇਹ ਅਸਥਾਨ ਚਿਰ ਤੀਕ ਗੁਪਤ ਰਿਹਾ, ਕੁਝ ਵਰ੍ਹੇ ਹੋਏ ਕਿ ਇਸ ਇਲਾਕੇ ਦੇ ਜਿਲੇਦਾਰ ਸਰਦਾਰ ਕਿਸ਼ਨ ਸਿੰਘ ਨੇ ੩੦ ਹਜਾਰ ਦੇ ਕਰੀਬ ਰੁਪਯਾ ਉਗਰਾਹੀ ਕਰਕੇ ਗੁਰਦ੍ਵਾਰੇ ਦੀ ਸੇਵਾ ਕਰਾਈ. ਦਰਬਾਰ ਸੁੰਦਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ. ਪਾਸ ਰਹਿਣ ਲਈ ਮਕਾਨ ਹਨ. ਇਸ ਗੁਰਦ੍ਵਾਰੇ ਨਾਲ ੨੮ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਛੀਵੇਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਵਾਲੇ ਦਿਨ (੨੧ ਹਾੜ੍ਹ) ਨੂੰ ਮੇਲਾ ਹੁੰਦਾ ਹੈ.
ਦੇਖੋ, ਮਾਣਿਕ. "ਮੁਕਤਾ ਨ ਮਨਿਕ ਹੈ." (ਭਾਗੁ ਕ)
ਕ੍ਰਿ. ਵਿ- ਦਿਲ ਦੇ ਖ਼ਿਆਲ ਮੁਤਾਬਿਕ. ਮਨ ਦੇ ਸ਼ੁੱਧ ਭਾਵ ਕਰਕੇ. ਦੇਖੋ, ਚਿੱਤਿ. "ਸੋ ਜਨੁ ਹਮਰੈ ਮਨਿ ਚਿਤਿ ਭਾਵੈ." (ਗਉ ਮਃ ੪)
ਦੇਖੋ, ਮਨਚਿੰਦਿਅੜਾ. "ਮਨਿਚਿੰਦਿਅੜਾ ਫਲੁ ਪਾਵਹੁ." (ਰਾਮ ਛੰਤ ਮਃ ੫)