ਸੰਗ੍ਯਾ- ਰਾਵੀ ਨਦੀ ਵਾਲੀ, ਪ੍ਰਿਥਿਵੀ. (ਸਨਾਮਾ)
ਰਮਣ ਕੀਤੀ. ਭੋਗੀ. "ਰਾਵੀ ਸਿਰਜਨਹਾਰਿ." (ਮਃ ੩. ਵਾਰ ਸ੍ਰੀ) ੨. ਸੰਗ੍ਯਾ- ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸਨੀ (परुष्णी) ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾ ਬਾਬਾ ਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ.
ਰਾਵ (ਉੱਚਾਰਣ) ਕਰੀਜੈ. "ਲਾਹਾ ਹਰਿਰਸੁ ਲੀਜੈ, ਹਰਿ ਰਾਵੀਜੈ." (ਵਡ ਛੰਤ ਮਃ ੩) ੨. ਰਮਣ ਕਰੀਜੈ.
ਰਮਣ ਕਰੇਸੀ. ਭੋਗਸੀ. "ਜੈ ਭਾਵੈ ਪਿਆਰਾ ਤੈ ਰਾਵੇਸੀ." (ਸੂਹੀ ਅਃ ਮਃ ੧)
ਰਮਣ ਕਰੰਤ। ੨. ਰਾਵ (ਸ਼ੋਰ) ਕਰੰਤ। ੩. ਸਰਦਾਰ. ਦੇਖੋ, ਰਾਵਤ ੩. ਅਤੇ ੪. "ਹ੍ਰਿਦੈ ਏਕ ਰਾਵੰਤ ਕੇ ਤੱਕ ਮਾਰ੍ਯੋ." (ਵਿਚਿਤ੍ਰ)
ਦੇਖੋ, ਰਾਡੋ, ਰਾਰ ਅਤੇ ਰਾੜਿ। ੨. ਸਿੰਧੀ. ਵਿਲਾਪ. ਚਿੱਲਾਹਟ.
ਰਾਜ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਪਾਇਲ ਦਾ ਪਿੰਡ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ੧੦. ਮੀਲ ਪੱਛਮ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਿਣ ਦੇ ਮਕਾਨ ਹਨ. ੮੦ ਵਿੱਘੇ ਜ਼ਮੀਨ ਪਿੰਡ ਅਤੇ ਮਹਾਰਾਨੀ ਪਟਿਆਲਾ ਵੱਲੋਂ ਹੈ. ਮਹਾਰਾਨੀ ਸਾਹਿਬਾ ਨਿੱਤ ਸਵਾ ਰੁਪਯੇ ਦਾ ਕੜਾਹ ਪ੍ਰਸਾਦ ਭੀ ਅਰਪਦੇ ਹਨ. ਪੁਜਾਰੀ ਅਕਾਲੀ ਸਿੰਘ ਹੈ. ਹੋਲੇ ਮਹੱਲੇ ਦਾ ਮੇਲਾ ਹੁੰਦਾ ਹੈ.
ਸੰਗ੍ਯਾ- ਝਗੜਨ ਦੀ ਕ੍ਰਿਯਾ. ਰਾੜਿ ਕਰਹਿ ਕਿਆ ਪ੍ਰਾਣੀ?" (ਆਸਾ ਪਟੀ ਮਃ ੧)
nan
nan
nan
nan