ਸੰਗ੍ਯਾ- ਸ਼ਬਦਾਕਾਰ ਵ੍ਰਿੱਤਿ. ਆਤਮ ਸਰੂਪ ਵਿੱਚ ਲੀਨ ਹੋਈ ਬੁੱਧਿ। ੨. ਗੁਰੁਸ਼ਬਦ ਵਿੱਚ ਜੁੜੀ ਹੋਈ ਵ੍ਰਿੱਤਿ. "ਸਾਕਤ ਨਰ ਸਬਦ ਸੁਰਤਿ ਕਿਉ ਪਾਈਐ। ਸ਼ਬਦ ਸੁਰਤਿ ਬਿਨ ਆਈਐ ਜਾਈਐ." (ਮਾਰੂ ਮਃ ੧) "ਸਬਦ ਸੁਰਤ ਸਵਧਾਨ ਹੋ, ਬਿਨ ਗੁਰੁਸਬਦ ਨ ਸੁਣਈ ਬੋਲਾ." (ਭਾਗੁ) ੩. ਸ਼ਬਦ (ਸ੍ਵਰ) ਅਤੇ ਸ਼੍ਰਤਿ (ਸੁਰ ਦਾ ਹਿੱਸਾ). "ਰਾਗ ਨਾਦ ਸਭਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ." (ਭਾਗੁ) ਦੇਖੋ, ਸ਼੍ਰੁਤਿ ਅਤੇ ਮੂਰਛਨਾ.
ਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸੂਰਜ ਹੈ। ੨. ਜਿਸ ਵਿੱਚ ਉਪਦੇਸ਼ ਦਾ ਸ਼ੂਰਤ੍ਵ ਹੈ. "ਸਬਦਸੂਰ ਬਲਵੰਤ." (ਸਵੈਯੇ ਮਃ ੨. ਕੇ)
ਸੰਗ੍ਯਾ- ਵ੍ਯਾਖ੍ਯਾ ਤੇ ਅਮਲ ਕਰਨ ਦੀ ਕ੍ਰਿਯਾ. ਕਹਿਣੀ. ਦੇ ਮੁਤਾਬਿਕ ਅਮਲ. "ਇਸੁ ਜਗ ਮਹਿ ਸਬਦਕਰਣੀ ਹੈ ਸਾਰ." (ਪ੍ਰਭਾ ਅਃ ਮਃ ੧) ੨. ਗੁਰੁਉਪਦੇਸ਼ ਕਮਾਉਣ ਦੀ ਕ੍ਰਿਯਾ.
ਸੰਗ੍ਯਾ ਸਤਿਗੁਰੂ, ਜੋ ਸਤਯ ਉਪਦੇਸ਼ ਦਾ ਘਰ ਹੈ। ੨. ਸ਼੍ਰੀ ਗੁਰੂ ਗ੍ਰੰਥਸਾਹਿਬ.
ਦੇਖੋ, ਆਗਰ। ੨. ਸੰਗ੍ਯਾ- ਸ੍ਵਰ ਤਾਨ.
ਸ਼ਬਦ ਰੂਪ ਨਿਸ਼ਾਨ (ਨਗਾਰਾ). ਭਾਵ- ਉਪਦੇਸ਼ ਦੀ ਡੌਂਡੀ. ਵਾਹਗੁਰੂ ਦੇ ਨਾਉਂ ਦਾ ਨਿਸ਼ਾਨ (ਧੌਂਸੇ) ਦੀ ਚੋਟ ਨਾਲ, ਪ੍ਰਚਾਰ. "ਧੁਨਿ ਉਪਜੈ ਸਬਦਨੀਸਾਣੁ." (ਸ੍ਰੀ ਮਃ ੧)
ਸੰਗ੍ਯਾ- ਅਜਪਾ ਜਾਪ ਦੀ ਅਖੰਡ ਧੁਨਿ. "ਬਾਜੰਤ ਨਾਨਕ ਸਬਦਬੀਣਾ." (ਸਹਸ ਮਃ ੫)
ਸੰਗ੍ਯਾ- ਕ਼ੇਵਲ ਸਬਦ ਸੁਣਕੇ (ਅੱਖਾਂ ਨਾਲ ਦੇਖੇ ਬਿਨਾ) ਨਸ਼ਾਨਾ ਵਿੰਨ੍ਹਣ ਦੀ ਕ੍ਰਿਯਾ.
ਵਿ- ਸ਼ਬਦ ਸੁਣਕੇ ਅੰਧੇਰੇ ਵਿੱਚ ਨਿਸ਼ਾਨਾ ਵਿੰਨ੍ਹਣ ਵਾਲਾ.
ਬਾਣੀ ਰੂਪ ਬ੍ਰਹਮ. ਧਰਮਗ੍ਰੰਥ ਰੂਪ ਈਸ਼੍ਵਰ.¹ ਦੇਖੋ, ਸਬਦ.
ਵਿ- ਗੁਰੁਉਪਦੇਸ਼ ਦਾ ਭੇਦ (ਮਰਮ) ਜਾਣਨ ਵਾਲਾ. "ਸਬਦਭੇਦਿ ਕੋਈ ਮਹਲੁ ਪਾਏ." (ਮਾਝ ਅਃ ਮਃ ੩) ੨. ਸ਼ਬਦ ਦਾ ਭੇਦ ਜਾਣਨ ਤੋਂ. ਗੁਰੁਬਾਣੀ ਦਾ ਸਿੱਧਾਂਤ ਸਮਝਣ ਕਰਕੇ. "ਸਬਦਭੇਦਿ ਸੁਖ ਹੋਇ." (ਸ੍ਰੀ ਅਃ ਮਃ ੧) ੩. ਦੇਖੋ, ਸਬਦਭੇਦੀ.
ਸੰ. शब्दभेदिन् ਵਿ- ਸ਼ਬਦ ਅਨੁਸਾਰ ਜੋ ਨਿਸ਼ਾਨਾ ਭੇਦਨ ਕਰੇ. ਦੇਖੋ, ਸਬਦਬੇਧੀ ਅਤੇ ਸਬਦਭੇਦਿ। ੨. ਸੰਗ੍ਯਾ- ਰਾਜਾ ਦਸ਼ਰਥ। ੩. ਅਰਜੁਨ.