ਫ਼ਾ. [چِدار] ਚਿਦਾਰ. ਸੰਗ੍ਯਾ- ਘੋੜੇ ਦੇ ਰੇਸ਼ਮੀ ਰੱਸੇ, ਰੇਸ਼ਮੀ ਅਗਾੜੀ ਪਿਛਾੜੀ। ੨. ਫ਼ਾ. [چِدارد] ਚਿਦਾਰਦ. ਕੀ ਰਖਦਾ ਹੈ? "ਨਾਮ ਚਿਦਾਰਾ?" (ਨਾਪ੍ਰ)
ਸੰ. ਸੰਗ੍ਯਾ- ਚੇਤਨਰੂਪ ਬ੍ਰਹਮ੍. ਗ੍ਯਾਨਸ੍ਵਰੂਪ.
ਸੰਗ੍ਯਾ- ਚਿਨਗਾਰੀ. ਪ੍ਰਜ੍ਵਲਿਤ ਅਗਨੀ ਦਾ ਕਣ. ਸ੍ਫੁਲਿੰਗ। ੨. ਇੱਕ ਮੂਤ੍ਰਰੋਗ. "ਚਿਨਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)#ਇਹ ਦੁਖਮੂਤ੍ਰੇ ਦਾ ਹੀ ਭੇਦ ਹੈ. ਵੈਦਕ ਵਿੱਚ ਇਸ ਦਾ ਨਾਉਂ "ਮੁਤ੍ਰਾਘਾਤ" ਹੈ. [عُسراُلبول] ਉਸਰੁਲਬੋਲ. Dyasuria. ਇਹ ਰੋਗ ਗਰਮਖ਼ੁਸ਼ਕ ਅਤੇ ਮਿਰਚ ਆਦਿਕ ਤੇਜ ਚੀਜਾਂ ਖਾਣ, ਬਹੁਤ ਸ਼ਰਾਬ ਪੀਣ, ਪੇਸ਼ਾਬ ਦੀ ਹਾਜਤ ਰੋਕਣ, ਰਿਤੁ ਵਾਲੀ ਇਸਤ੍ਰੀ ਨਾਲ ਮੈਥੁਨ ਕਰਨ ਤੋਂ ਹੁੰਦਾ ਹੈ. ਪੇਸ਼ਾਬ ਦੀ ਨਾਲੀ ਵਿੱਚ ਸੋਜ ਹੋ ਕੇ ਮੂਤ੍ਰ ਆਉਣ ਵੇਲੇ ਚਿਨਗ ਲਗਦੀ ਹੈ, ਕਦੇ ਕਦੇ ਪੀਪ ਆਉਣ ਲਗ ਜਾਂਦੀ ਹੈ.#ਇਸ ਦਾ ਸਾਧਾਰਣ ਇਲਾਜ ਇਹ ਹੈ-#(੧) ਭੱਖੜਾ, ਖਰਬੂਜੇ ਦੇ ਬੀਜ, ਕਾਸਨੀ, ਚਿੱਟਾ ਜੀਰਾ, ਬਹੁਫਲੀ ਅਤੇ ਇਲਾਇਚੀਆਂ ਦੀ ਸਰਦਾਈ ਘੋਟਕੇ ਪੀਣੀ. ਜੇ ਸਰਦ ਰੁੱਤ ਹੋਵੇ ਤਾਂ ਇਨ੍ਹਾਂ ਔਖਦਾ ਦਾ ਕਾੜ੍ਹਾ ਦੇਣਾ.#(੨) ਵੰਸਲੋਚਨ, ਇਲਾਇਚੀਆਂ, ਸਰਦਚੀਨੀ, ਸਤਬਰੋਜਾ, ਕੱਥ, ਇਹ ਸਭ ਸਮ ਵਜਨ ਪੀਸਕੇ ਡੇਢ ਡੇਢ ਮਾਸ਼ੇ ਦੀਆਂ ਪੁੜੀਆਂ ਕਰਨੀਆਂ, ਦੋ ਜਾਂ ਤਿੰਨ ਪੁੜੀਆਂ ਬੱਕਰੀ ਦੇ ਦੁੱਧ ਜਾਂ ਕੱਚੀ ਲੱਸੀ ਨਾਲ ਦਿਨ ਵਿੱਚ ਦੇਣੀਆਂ.#(੩) ਸੰਦਲ ਜਾਂ ਬਰੋਜੇ ਦਾ ਤੇਲ ਮਿਸ਼ਰੀ ਦੇ ਸ਼ਰਬਤ ਜਾਂ ਦੁੱਧ ਉੱਪਰ ਪੰਜ ਪੰਜ ਬੂੰਦਾਂ ਪਾ ਕੇ ਦਿਨ ਵਿੱਚ ਤਿੰਨ ਵਾਰ ਪਿਆਉਂਣਾ.#(੪) ਕੁਸ਼ਤਾ ਸੰਗਯਹੂਦ (ਪੱਥਰਬੇਰ) ਇੱਕ ਇੱਕ ਮਾਸ਼ਾ ਦਿਨ ਵਿੱਚ ਦੋ ਵਾਰ ਦੁੱਧ ਨਾਲ ਦੇਣਾ.#(੫) ਖਾਣ ਲਈ ਚਾਉਲ ਦੁੱਧ ਮੂੰਗੀ ਪਾਲਕ ਖਿਚੜੀ ਕੱਦੂ ਆਦਿ ਦੇਣਾ.#(ਅ) ਖੱਟੇ ਚਰਪਰੇ ਪਦਾਰਥ ਬਹੁਤ ਖਾਣ ਤੋਂ ਪਿੱਤ ਵਿਕਾਰੀ ਹੋ ਜਾਂਦਾ ਹੈ ਅਤੇ ਸਰੀਰ ਵਿੱਚੋਂ ਚਿਣਗਾਂ ਫੁੱਟਣ ਲਗਦੀਆਂ ਹਨ. ਸਿਰ ਪਿੱਠ ਅਤੇ ਪਸਲੀਆਂ ਵਿੱਚ ਚਿਣਗਾਂ ਸੂਈ ਵਾਂਙ ਚੁਭਦੀਆਂ ਹਨ. ਇਸ ਰੋਗ ਦੇ ਦੂਰ ਕਰਨ ਦਾ ਉਪਾਉ ਹੈ ਕਿ ਸਰ੍ਹੋਂ ਦਾ ਤੇਲ ਸ਼ਰੀਰ ਤੇ ਮਲਣਾ. ਸਫੇਦ ਚੰਦਨ, ਕਚੂਰ, ਧਨੀਆਂ, ਗੁਲਖੈਰਾ, ਕਾਸਨੀ, ਇਹ ਸਭ ਸਮਾਨ ਲੈਕੇ ਪਾਣੀ ਵਿੱਚ ਪੀਸਕੇ ਵਟਣੇ ਦੀ ਤਰਾਂ ਸ਼ਰੀਰ ਤੇ ਮਾਲਿਸ਼ ਕਰਨੀ. ਲਹੂ ਸਾਫ ਕਰਨ ਵਾਲੀਆਂ ਕਬਜਕੁਸ਼ਾ ਦਵਾਈਆਂ ਵਰਤਣੀਆਂ, ਹਰੜ ਅਤੇ ਸ਼ਹਿਦ ਦਾ ਸੇਵਨ ਕਰਨਾ. ਦੁੱਧ ਚਾਉਲ ਖਿਚੜੀ ਆਦਿ ਨਰਮ ਗਿਜਾ ਖ਼ਾਣੀ.
ਦੇਖੋ, ਚਿਨਗ.
ਸੰਗ੍ਯਾ- ਚਿਣਾਈ. ਉਸਾਰੀ. "ਤਹਿਂ ਬਜਾਰ ਕੀ ਚਿਨਤੀ ਹੋਇ." (ਗੁਪ੍ਰਸੂ) ਦੇਖੋ, ਚਿਣਨਾ.
ਸੰ. चिन्मय ਵਿ- ਚੈਤਨ੍ਯਸ੍ਵਰੂਪ. ਗ੍ਯਾਨਰੂਪ.
ਸੰ. चिन्मात्र ਵਿ- ਕੇਵਲ ਚੈਤਨ੍ਯ.
ਦੇਖੋ, ਸਿਰਾਤ.
ਸੰਗ੍ਯਾ- ਪਹਿਚਾਨ. ਚਿੰਨ੍ਹ ਦਾ ਗ੍ਯਾਨ "ਇਕ ਬਿਨ ਦੂਸਰ ਸੋਂ ਨ ਚਿਨਾਰ." (ਹਜਾਰੇ ੧੦) ੨. ਚਨਾਰ ਬਿਰਛ. ਦੇਖੋ, ਚਨਾਰ. "ਬਡੇ ਚਿਨਾਰ ਤਰੇ ਸੋਵਤ ਭਈ." (ਚਰਿਤ੍ਰ ੨੨੨)
ਸੰਗ੍ਯਾ- ਪਹਿਚਾਨ. ਚਿੰਨ੍ਹਪਰੀਕ੍ਸ਼ਾ. "ਬਿਨਾ ਚਿਨਾਰੀ ਮਿਲ ਹੈ ਜੈਸੇ." (ਨਾਪ੍ਰ)