Meanings of Punjabi words starting from ਜ

ਜਾਣੀ. ਸਮਝੀ. "ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ." (ਰਾਮ ਕਬੀਰ) ੨. ਸੰਗ੍ਯਾ- ਪ੍ਰਾਣੀ. ਜਾਨ ਵਾਲਾ. "ਸਦੜੇ ਆਏ ਤਿਨਾ ਜਾਨੀਆਂ." (ਵਡ ਮਃ ੧. ਅਲਾਹਣੀ) ੩. ਜਾਂਞੀ. ਬਰਾਤੀ. ਦੁਲਹਾ. ਲਾੜਾ. "ਜਲਿ ਮਲਿ ਜਾਨੀ ਨਾਵਾਲਿਆ." (ਵਡ ਮਃ ੧. ਅਲਾਹਣੀ) ੪. ਜਾਤੇ. ਜਾਂਦੇ. "ਕਹੇ ਨ ਜਾਨੀ ਅਉਗਣ ਮੇਰੇ." (ਗਉ ਮਃ ੧) ਆਖੇ ਨਹੀਂ ਜਾਂਦੇ। ੫. ਫ਼ਾ. [جانی] ਪਿਆਰਾ. ਪ੍ਰਾਣਪ੍ਰਿਯ. "ਕਦ ਪਸੀ ਜਾਨੀ! ਤੋਹਿ." (ਵਾਰ ਮਾਰੂ ੨. ਮਃ ੫) ੬. ਭਾਵ ਜੀਵਾਤਮਾ. "ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ." (ਵਡ ਮਃ ੧. ਅਲਾਹਣੀ) ੭. ਅ਼. ਅਪ੍ਰਾਧੀ. ਮੁਜਰਮ। ੮. ਦਿਲੇਰ। ੯. ਇੱਕ ਪ੍ਰੇਮੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. "ਜਾਨੀ ਕੋ ਇਕ ਜਾਨੀ ਬਿਨਾ। ਕਛੁ ਨ ਸੁਹਾਵੈ ਉਰ ਇਕ ਛਿਨਾ." (ਗੁਪ੍ਰਸੂ) ੧੦. ਅ਼. [زانی] ਜ਼ਾਨੀ. ਵਿ- ਵਿਭਚਾਰੀ. ਜ਼ਨਾਕਾਰ। ੧੧. ਸੰ. ज्ञानिन् ਗ੍ਯਾਨੀ.


ਜਾਣੀਦਾ. ਮਾਲੂਮ ਕਰੀਦਾ.


ਜਾਨਧਾਰੀ. ਪ੍ਰਾਣੀ. "ਜਾਨੀਅੜਾ ਘਤਿ ਚਲਾਇਆ." (ਵਡ ਮਃ ੧. ਅਲਾਹਣੀ) ੨. ਜਾਣਨ ਵਾਲਾ. ਗ੍ਯਾਨੀ। ੩. ਪ੍ਰਾਣਪ੍ਰਿਯ. ਜਾਨ ਜੇਹਾ ਪਿਆਰਾ. "ਜਾਨੀਅੜਾ ਹਰਿ ਜਾਨੀਅੜਾ." (ਰਾਮ ਛੰਤ ਮਃ ੫)


ਦੇਖੋ, ਮੋਰੰਡਾ.


ਸੰਗ੍ਯਾ- ਗ੍ਯਾਨ. "ਜਜੈ ਜਾਨੁ ਮੰਗਤਜਨ ਜਾਚੈ." (ਆਸਾ ਪਟੀ ਮਃ ੧) ੨. ਜਨ. ਦਾਸ. "ਸੋ ਸਚਾ ਹਰਿਜਾਨੁ." (ਵਾਰ ਬਿਹਾ ਮਃ ੪) ੩. ਵਿ- ਗ੍ਯਾਤਾ. ਜਾਣਨ ਵਾਲਾ. "ਆਪੇ ਸੁਰਤਾ ਆਪੇ ਜਾਨੁ." (ਬਿਲਾ ਮਃ ੧) ੪. ਵ੍ਯ- ਜਨੁ. ਮਾਨੋ. ਗੋਯਾ. "ਸੋ ਜਾਨੁ ਦੇਵ ਅੰਗਨਾ." (ਰਾਮਾਵ) ੫. ਜਾਨਣਾ (ਜਾਣਨਾ) ਕ੍ਰਿਯਾ ਦਾ ਅਮਰ. ਤੂੰ ਜਾਣ. "ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ." (ਰਾਮ ਮਃ ੫) ੬. ਸੰ. ज्ञानु ਸੰਗ੍ਯਾ- ਗੋਡਾ. ਘੁਟਨਾ. ਫ਼ਾ. [زانو] ਲੈਟਿਨ Genu, ਗ੍ਰੀਕ Gonu.


ਦੇਖੋ, ਜਨ੍ਹੁਸੁਤਾ.


ਕ੍ਰਿ. ਵਿ- ਗੋਡੇ ਪਰਣੇ. ਜਾਨੁ ਬਲ. "ਜਾਨੁਪਾਨ ਪਰੈਂ ਸਬੈ." (ਦੱਤਾਵ)


ਗੋਡਿਆਂ ਦਾ ਦਰਦ. ਸੰ. क्रोष्टुक शीर्ष ਕ੍ਰੋਸ੍ਟੁਕ ਸ਼ੀਰ੍ਸ. ਬਾਦੀ ਜਾਂ ਲਹੂ ਦੇ ਵਿਗਾੜ ਕਰਕੇ ਗੋਡਿਆਂ ਵਿੱਚ ਕ੍ਰੋਸ੍ਟੁ (ਗਿੱਦੜ) ਦੇ ਸਿਰ ਦੇ ਆਕਾਰ ਦੀ ਸੋਜ ਹੋ ਜਾਂਦੀ ਹੈ, ਜਿਸ ਤੋਂ ਬਹੁਤ ਪੀੜ ਹੁੰਦੀ ਹੈ. ਚਲਣਾ ਫਿਰਨਾ ਔਖਾ ਹੋ ਜਾਂਦਾ ਹੈ. ਇਸ ਰੋਗ ਦੇ ਇਹ ਉਪਾਉ ਹਨ-#ਗਊ ਦੇ ਦੁੱਧ ਵਿੱਚ ਇਰੰਡੀ ਦਾ ਤੇਲ ਪਿਆਉਣਾ. ਯੋਗਰਾਜ ਗੁਗਲ ਖਵਾਉਂਣੀ.#ਹਰੜ ਬਹੇੜੇ ਆਉਲੇ ਦਾ ਕਾੜ੍ਹਾ ਗੁੱਗਲ ਪਾਕੇ ਪਿਆਉਂਣਾ.#ਤਿੱਤਰ ਦੀ ਤਰੀ ਨਾਲ ਗੁੱਗਲ ਖਵਾਉਂਣੀ.#ਗਿਲੋ, ਤ੍ਰਿਫਲਾ, ਦੋ ਦੋ ਤੋਲੇ ਕੁੱਟਕੇ ਕਾੜ੍ਹਾ ਬਣਾਕੇ ਛੀ ਮਾਸ਼ੇ ਗੁੱਗਲ ਨਾਲ ਪਿਆਉਂਣਾ.#ਸੁੰਢ, ਏਲੂਆ, ਗਊ ਦੇ ਮੂਤ੍ਰ ਜਾਂ ਸਿਰਕੇ ਵਿੱਚ ਘਸਾਕੇ ਗਰਮ ਲੇਪ ਕਰਨਾ.#ਨਾਰਾਯਣੀਤੇਲ ਦੀ ਮਾਲਿਸ਼ ਕਰਨੀ. ਉਂਨੀ ਵਸਤ੍ਰ ਅਥਵਾ ਲੋਗੜ ਗਰਮ ਕਰਕੇ ਬੰਨ੍ਹਣਾ. "ਫੀਲਪਾਵ ਪੁਨ ਜਾਨੂਰੋਗਾ." (ਚਰਿਤ੍ਰ ੪੦੫)


ਦੇਖੋ, ਜਾਨੁ ੫। ੨. ਵਿ- ਜਾਣੂ. ਜਾਣਨ ਵਾਲਾ. ਪਹਿਚਾਨ ਵਾਲਾ.


ਦੇਖੋ, ਜਾਨੁਰੋਗ.