Meanings of Punjabi words starting from ਭ

ਭਿਰ੍‍ਜਤ ਹੋਇਆ ਪਦਾਰਥ. ਕੇਵਲ ਅਗਨਿ ਅਥਵਾ ਭੁੱਬਲ ਵਿੱਚ ਭੁੱਜਿਆ. ਭੜਥਾ.


ਜਿਲਾ ਤਸੀਲ ਥਾਣਾ ਹੁਸ਼ਿਆਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਦਸ ਮੀਲ ਦੱਖਣ ਹੈ. ਇਸ ਪਿੰਡ ਦੀ ਆਬਾਦੀ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਦੇ ਰਾਜਪੂਤਾਂ ਨੇ ਗੁਰੂ ਸਾਹਿਬ ਨੂੰ ਪ੍ਰੇਮ ਨਾਲ ਕਈ ਦਿਨ ਠਹਿਰਾਇਆ ਅਤੇ ਸ਼੍ਰੱਧਾ ਨਾਲ ਉਪਦੇਸ਼ ਸੁਣਿਆ. ਪਹਿਲਾਂ ਇੱਥੇ ਸਾਧਾਰਣ ਅਸਥਾਨ ਸੀ. ਪੁਜਾਰੀ ਭੀ ਮਿਰਾਸੀ ਸਨ. ਹੁਣ ਸੁੰਦਰ ਗੁਰਦ੍ਵਾਰਾ ਬਣ ਗਿਆ ਹੈ. ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ, ਨਾ ਕੋਈ ਪੱਕਾ ਪੁਜਾਰੀ ਹੈ.