Meanings of Punjabi words starting from ਇ

ਵਿ- ਜਿਸ ਦੀ ਦੂਜੀ ਜਾਤਿ ਨਹੀਂ. ਇੱਕ ਜਾਤੀਆ. "ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ." (ਧਨਾ ਮਃ ੧) ਇਸ ਥਾਂ ਇੱਕ ਵਰਨ ਤੋਂ ਭਾਵ ਮੁਸਲਮਾਨ ਹੈ. ਅਰਥਾਤ ਹਿੰਦੁਸਤਾਨ ਦੇ ਲੋਕ ਮੁਸਲਮਾਨ ਬਣ ਗਏ ਹਨ। ੨. ਇਕ ਰੰਗਾ. ਜਿਸ ਵਿੱਚ ਦੂਜਾ ਵਰਣ (ਰੰਗ) ਨਹੀਂ.


ਵਿ- ਇੱਕ ਵਚਨ ਕਹਿਣ ਵਾਲਾ. ਇੱਕ ਸੁਖ਼ਨੀ. ਸੱਚਾ। ੨. ਏਕ ਵਾਕ੍ਯਤਾ ਵਾਲਾ. ਸਹਿਮਤ. ਇੱਤਫ਼ਾਕ ਰਾਇ ਕਰਨ ਵਾਲਾ. "ਇਕਵਾਕੀ ਕੋੜਮਾ ਵਿਚਾਰੀ." (ਭਾਗੁ)


ਵਿ- ਏਕਪੰਚਾਸ਼ਤ. ਪੰਜਾਹ ਪੁਰ ਇੱਕ ੫੧.


ਵਿ- ਏਕਾਸ਼ੀਤਿ. ਅੱਸੀ ਪੁਰ ਇੱਕ. ੮੧.