Meanings of Punjabi words starting from ਖ

ਫ਼ਾ. [خزانچی] ਸੰਗ੍ਯਾ- ਖ਼ਜ਼ਾਨਾ ਰੱਖਣ ਵਾਲਾ. ਕੋਸ਼ਪ.


ਅ਼. [خزانہ] ਖ਼ਜ਼ਾਨਹ. ਸੰਗ੍ਯਾ- ਧਨ ਰੱਖਣ ਦਾ ਘਰ. ਕੋਸ਼. ਧਨਾਗਾਰ. "ਨਾਮ ਖਜਾਨਾ ਭਗਤੀ ਪਾਇਆ." (ਗਉ ਮਃ ੫) "ਹਰਿ ਹਰਿ ਜਨ ਕੇ ਮਾਲ ਖਜੀਨਾ." (ਸੁਖਮਨੀ)


ਸੰ. ਖਜੂਰ. ਸੰਗ੍ਯਾ- ਇੱਕ ਬਿਰਛ, ਜਿਸ ਦਾ ਫਲ ਛੁਹਾਰਾ ਹੁੰਦਾ ਹੈ. Phoenix sylvestris. "ਜਲ ਕੀ ਮਾਛੁਲੀ ਚਰੈ ਖਜੂਰਿ." (ਟੋਡੀ ਨਾਮਦੇਵ) ਭਾਵ- ਅਣਬਣ ਗੱਲਾਂ ਕਰ ਰਹੇ ਹਨ। ੨. ਚਾਂਦੀ. ਰਜਤ. "ਕੰਚਨ ਔਰ ਖਜੂਰ ਦਯੋ ਪੁਨ ਦਾਸੀ ਦਈ" (ਨਾਪ੍ਰ) ੩. ਬਿੱਛੂ. ਠੂਹਾਂ.


ਦੇਖੋ, ਖਜੂਰ ੩.। ੨. ਸੰ. खर्जुकर्ण ਕੰਨਖਜੂਰਾ. ਕੰਨ ਵਿੱਚ ਧਸਣ ਵਾਲਾ ਇੱਕ ਕੀੜਾ, ਜਿਸ ਦੀ ਸ਼ਤਪਾਦ ਸੰਗ੍ਯਾ ਭੀ ਹੈ. ਦੇਖੋ, ਸਤਪਦ. "ਸੀਸ ਪਟਕਤ ਜਾਂਕੇ ਕਾਨ ਮੇ ਖਜੂਰਾ ਧਸੈ." (ਅਕਾਲ) ਦੇਖੋ, ਕੰਨਖਜੂਰਾ.


ਖਜੂਰ ਉੱਤੇ. ਦੇਖੋ, ਖਜੂਰ ੧.। ੨. ਖਜੂਰ ਨਾਲ.