Meanings of Punjabi words starting from ਗ

(ਗੰਧਰਵਾਂ) ਦਾ ਗਣ (ਸਮੁਦਾਯ) ੨. ਆਕਾਸ਼ ਦੇਖੋ, ਗਗਨ। ੩. ਗ੍ਰਹਗਣ ਦਾ ਸੰਖੇਪ.


ਸੰ. ਸੰਗ੍ਯਾ- ਜਿਸ ਵਿੱਚ ਗਮਨ ਕਰੀਏ, ਆਕਾਸ਼. "ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ." (ਸੋਹਿਲਾ) ੨. ਬਿੰਦੀ. ਸਿਫਰ। ੩. ਸੁੰਨਾ ਥਾਂ. ਪੁਲਾੜ। ੪. ਅਬਰਕ. ਅਭ੍ਰਕ। ੫. ਸੁਰਗ। ੬. ਪਵਨ. ਵਾਯੁ. ਹਵਾ. "ਊਪਰਿ ਕੂਪ ਗਗਨ ਪਨਿਹਾਰੀ." (ਪ੍ਰਭਾ ਮਃ ੧) ਦਸ਼ਮਦ੍ਵਾਰ ਕੂਪ, ਪਵਨ (ਪ੍ਰਾਣਾਯਾਮ ਦੀ ਸਾਧਨਾ) ਪਨਿਹਾਰੀ। ੭. ਭਾਵ- ਸਰਵਵ੍ਯਾਪੀ ਕਰਤਾਰ. "ਗਗਨ ਗੰਭੀਰੁ ਗਗਨੰਤਰਿ ਵਾਸੁ." (ਓਅੰਕਾਰ) ੮. ਦਸ਼ਮਦ੍ਵਾਰ. "ਗਗਨਿ ਨਿਵਾਸਿ ਸਮਾਧਿ ਲਗਾਵੈ." (ਆਸਾ ਅਃ ਮਃ ੧) ੯. ਦੇਖੋ, ਛੱਪਯ ਦਾ ਰੂਪ ੧.। ੧੦. ਇੱਕ ਗਿਣਤੀ ਦਾ ਬੋਧਕ, ਕਿਉਂਕਿ ਆਕਾਸ਼ ਇੱਕ ਮੰਨਿਆ ਹੈ.