Meanings of Punjabi words starting from ਘ

ਪਿੰਗਲਗ੍ਰੰਥਾਂ ਵਿੱਚ ਘੱਤਾ ਦੋ ਚਰਣ ਦਾ ਛੰਦ ਹੈ. ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ਅੱਠ ਅੱਠ ਮਾਤ੍ਰਾ ਪੁਰ ਚਾਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨਿਯਮ ਨਹੀਂ.#ਉਦਾਹਰਣ-#ਉੱਤਮ ਕਰਣੀ, ਨਿਤਪ੍ਰਤਿ ਕਰਣੀ,#ਹੈ ਯਹਿ ਵਰਣੀ, ਸਿੱਖਨ ਰੀਤੀ. x x x#(੨) ਕੇਸ਼ਵਦਾਸ ਨੇ ਘੱਤਾ ਦਾ ਰੂਪ ਦਿੱਤਾ ਹੈ- ਦੋ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ਦਸ ਪੁਰ, ਦੂਜਾ ਅੱਠ ਪੁਰ, ਤੀਜਾ ੧੨. ਪੁਰ, ਅੰਤ ਤਿੰਨ ਲਘੁ, ਅਰਥਾਤ ਨਗਣ।।।.#ਉਦਾਹਰਣ-#ਨਿੰਦਾ ਕੇ ਤ੍ਯਾਗੀ, ਗੁਰੁਅਨੁਰਾਗੀ, ਗੁਰੁਸਿਖ ਧਾਰੀ ਸਦਗੁਨ. x x x#੩. ਦਸਮਗ੍ਰੰਥ ਵਿੱਚ ਘੱਤਾ ਤਿੰਨ ਚਰਣ ਦਾ ਛੰਦ ਹੈ. ਪਹਿਲੇ ਚਰਣ ਵਿੱਚ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ, ਦੂਜੇ ਚਰਣ ਦੀਆਂ ੧੬. ਮਾਤ੍ਰਾ, ੮- ੮ ਪੁਰ ਵਿਸ਼੍ਰਾਮ. ਅੰਤ ਦੋ ਲਘੁ. ਇਹ ਭੇਦ ਵਿਖਮਤਰ ਛੰਦ ਹੈ.#ਉਦਾਹਰਣ-#ਧਰਮ ਨ ਕਰਹੀਂ ਏਕ, ਅਨੇਕ ਪਾਪ ਕੈਹੈਂ ਸਭ।#ਲਾਜ ਬੇਚ ਤਂਹਿ, ਫਿਰੈ ਸਗਲ ਜਗ।#ਪਾਪ ਕਮੈਹੈਂ, ਦੁਰਗਤਿ ਪੈਹੈਂ,#ਪਾਪਸਮੁੰਦ ਜੈਹੈਂ ਨਹੀਂ ਤਰ." (ਕਲਕੀ)


ਕ੍ਰਿ. ਵਿ- ਸੁੱਟਕੇ. "ਕਿਥੈ ਵੰਞਾ ਘਤਿ." (ਸ. ਫਰੀਦ) ੨. ਡਾਲਕੇ. ਪਾਕੇ. ਗਲਾਵਾ ਚਾਲਿਆ." (ਵਾਰ ਗਉ ਮਃ ੪) ੩. ਭੇਜਕੇ.


(ਸੰ. ਹਨ੍‌-ਅਪ) ਸੰਗ੍ਯਾ- ਬੱਦਲ. ਮੇਘ. "ਜੋਰ ਘਟਾ ਘਨ ਆਏ ਸਖੀ." (ਕ੍ਰਿਸਨਾਵ) ੨. ਕਾਂਸੀ ਆਦਿਕ ਧਾਤੁ ਦਾ ਵਾਜਾ. "ਗੀਤ ਰਾਗ ਘਨ ਤਾਲ ਸਿ ਕੂਰੇ." (ਬਿਲਾ ਅਃ ਮਃ ੧) ੩. ਮੁਦਗਰ. ਲੋਹੇ ਦਾ ਮੂਸਲ. "ਜਹਿ ਆਵਟੇ ਬਹੁਤ ਘਨ ਸਾਥ." (ਆਸਾ ਮਃ ੫) ੪. ਪ੍ਰਵਾਹ. ਹੜ੍ਹ। ੫. ਅਹਰਣ. ਲੋਹੇ ਦਾ ਪਿੰਡ, ਜਿਸ ਉੱਪਰ ਲੁਹਾਰ ਘੜਦਾ ਹੈ। ੬. ਮੋਥਾ। ੭. ਦੇਹ. ਸ਼ਰੀਰ। ੮. ਲੋਹਾ। ੯. ਕਪੂਰ। ੧੦. ਅਭਰਕ। ੧੧. ਵਿ- ਸੰਘਣਾ. "ਆਸ ਪਾਸ ਘਨ ਤੁਰਸੀ ਕਾ ਬਿਰਵਾ." (ਗਉ ਕਬੀਰ) "ਏਕੁ ਬਗੀਚਾ ਪੇਡੁ ਘਨ ਕਰਿਆ." (ਆਸਾ ਮਃ ੫) ੧੨. ਸਮੂਹ. ਤਮਾਮ. ਸਭ. "ਡੂਬੇ ਨਾਮ ਬਿਨੁ ਘਨ ਸਾਥ." (ਮਾਰੂ ਮਃ ੫) ੧੩. ਕਠੋਰ. ਸਖ਼ਤ. ਕਰੜਾ। ੧੪. ਠੋਸ. ਨਿੱਗਰ। ੧੫. ਬਹੁਤ. ਅਨੇਕ. "ਬਿਕਾਰ ਘਨ." (ਫੁਨਹੇ ਮਃ ੫)


ਸੰ. ਸੰਗ੍ਯਾ- ਜਲ। ੨. ਕਪੂਰ. "ਚੰਦਨ ਸੋਂ ਘਨਸਾਰ ਮਿਲੇ." (ਹਨੂ) ੩. ਚੰਦਨ.


ਸੰਗ੍ਯਾ- ਸ਼੍ਰੀ ਕ੍ਰਿਸਨ, ਜੋ ਬੱਦਲ ਜੇਹਾ ਸ਼੍ਯਾਮਰੰਗਾ ਹੈ। ੨. ਕਾਲਾ ਬੱਦਲ। ੩. ਦੇਖੋ, ਬਵੰਜਾ ਕਵਿ.


ਫਾਜਿਲਕਾ ਪਿੰਡ (ਜਿਲਾ ਫ਼ਿਰੋਜ਼ਪੁਰ) ਦਾ ਵਸਨੀਕ ਇੱਕ ਪਰੇਮੀ. ਇਸ ਨੇ ਕਲਗੀਧਰ ਤੋਂ ਅਮ੍ਰਿਤ ਛਕਿਆ ਅਤੇ ਆਨੰਦਪੁਰ ਦੇ ਜੰਗਾਂ ਵਿੱਚ ਵਡੀ ਵੀਰਤਾ ਵਿਖਾਈ.


ਸੰਗ੍ਯਾ- ਜਲ, ਜੋ ਮੇਘ ਦਾ ਪੁਤ੍ਰ ਹੈ. (ਸਨਾਮਾ)


ਸੰਗ੍ਯਾ- ਜਲਧਰ, ਮੇਘ. (ਸਨਾਮਾ)


ਸੰਗ੍ਯਾ- ਘਨ- ਸੁਤਧਰ (ਮੇਘ) ਧੁਨਿ (ਨਾਦ), ਤਾਤ (ਪਿਤਾ) ਉਸ ਦਾ ਵੈਰੀ, ਤੀਰ. ਮੇਘਨਾਦ ਦਾ ਪਿਤਾ ਰਾਵਣ, ਉਸਦਾ ਵੈਰੀ ਤੀਰ. (ਸਨਾਮਾ)


ਸੰਗ੍ਯਾ- ਬੱਦਲ ਜੇਹੀ ਗੰਭੀਰ ਆਵਾਜ਼ ਘਨਸ੍ਵਰ. "ਬਹੁਰੋ ਘਨਸ੍ਯਾਮ ਘਨੱਸੁਰ ਕੈ." (ਕ੍ਰਿਸਨਾਵ)