Meanings of Punjabi words starting from ਚ

ਦੇਖੋ, ਛਹੇੜੂ.


ਸੰਗ੍ਯਾ- ਇੱਕ ਪ੍ਰਕਾਰ ਦਾ ਧਾਨ, ਜਿਸ ਦਾ ਚਾਵਲ ਸੁਗੰਧ ਵਾਲਾ ਹੁੰਦਾ ਹੈ.


ਸੰ. चक् ਧਾ- ਚਮਕਣਾ, ਹਟਾਉਣਾ (ਨਿਵਾਰਨ ਕਰਨਾ), ਤ੍ਰਿਪਤ ਹੋਣਾ। ੨. ਸੰ. ਚਕ੍ਰ. ਸੰਗ੍ਯਾ- ਦਿਸ਼ਾ. "ਚਕ੍ਰ ਬਕ੍ਰ ਫਿਰੈ ਚਤੁਰ ਚਕ." (ਜਾਪੁ) ੩. ਰਥ ਦਾ ਪਹੀਆ. "ਰਥ ਕੇ ਚਕ ਕਾਟਗਿਰਾਏ." (ਕ੍ਰਿਸਨਾਵ) ੪. ਕੁੰਭਕਾਰ (ਕੁੰਭਾਰ) ਦਾ ਚਕ੍ਰ. "ਕੋਲੂ ਚਰਖਾ ਚਕੀ ਚਕੁ." (ਵਾਰ ਆਸਾ) "ਚਕੁ ਕੁਮਿਆਰ ਭਵਾਇਆ." (ਆਸਾ ਛੰਤ ਮਃ ੪) ੫. ਖੂਹ ਦਾ ਚਕ੍ਰ, ਜਿਸ ਪੁਰ ਮਣ ਦੀ ਚਿਣਾਈ ਹੁੰਦੀ ਹੈ. "ਪੁਨ ਕਾਸਟ ਕੋ ਚਕ ਘਰਵਾਈ." (ਗੁਪ੍ਰਸੂ) ੬. ਵਿ- ਚਕਿਤ. ਹੈਰਾਨ. "ਲਗ੍ਯੋ ਭਾਲ ਮੇ ਰਹ੍ਯੋ ਚਕ." (ਰਾਮਾਵ) ੭. ਦੇਖੋ, ਚੱਕ.


ਸੰਗ੍ਯਾ- ਉਕਸਾਵਟ. ਭੜਕਾਉ। ੨. ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ। ੩. ਪਿੰਡ. ਗਾਂਵ। ੪. ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਗੰਡ ਆਦਿ। ੫. ਇਸਤ੍ਰੀਆਂ ਦਾ ਸਿਰਭੂਸਣ, ਜੋ ਗੋਲਾਕਾਰ ਹੁੰਦਾ ਹੈ। ੬. ਦਿਸ਼ਾ. ਤਰਫ. "ਚਾਰ ਚੱਕ ਸਿੱਖੀ ਵਿਸਤਾਰੀ." (ਗੁਪ੍ਰਸੂ)#੭. ਦੇਖੋ, ਚਕ.


ਸੰਗ੍ਯਾ- ਛੋਟਾ ਚਕ੍ਰ. ਚਕਰੀ. "ਕਰਤੇ ਚਕਈ ਮਨੋ ਛੂਟਚਲੀ ਹੈ." (ਕ੍ਰਿਸਨਾਵ) ੨. ਦੇਖੋ, ਚਕਹੀ। ੩. ਸੰ. ਚਕ੍ਰਵਾਕੀ. ਚਕਵੀ. "ਚਕਈ ਜਉ ਨਿਸਿ ਬੀਛੁਰੈ." (ਸ. ਕਬੀਰ)


ਦੇਖੋ, ਚਕਰ। ੨. ਦੇਖੋ, ਚਕ੍ਰ.


ਸੰਗ੍ਯਾ- ਚਕ੍ਰਿਕਾ. ਲਾਟੂ ਦੀ ਤਰਾਂ ਦੀ ਇੱਕ ਚਕਰੀ, ਜਿਸ ਨੂੰ ਡੋਰਾ ਲਪੇਟਕੇ ਹੱਥ ਤੋਂ ਛੱਡੀਦਾ ਹੈ ਅਰ ਉਹ ਚਕ੍ਰ ਖਾਕੇ ਫੇਰ ਹੱਥ ਵਿੱਚ ਹੀ ਆ ਜਾਂਦੀ ਹੈ. "ਚਕਹੀ ਜਨੁ ਆਵਤ ਹੈ ਕਰ ਮੇ ਫਿਰ ਧਾਏ." (ਕ੍ਰਿਸਨਾਵ)


ਦੇਖੋ, ਅਮ੍ਰਿਤਸਰ। ੨. ਦੇਖੋ, ਗੁਰਪਰਤਾਪ.