Meanings of Punjabi words starting from ਜ

ਦੇਖੋ, ਜੱਖ, ਜਖ੍ਯ, ਜੱਛ ਅਤੇ ਯਕ੍ਸ਼੍‍. "ਜਖ ਕਿੰਨਰ ਗੁਣ ਭਨੀ." (ਆਸਾ ਛੰਤ ਮਃ ੫) ੨. ਦੇਖੋ, ਯਖ.


ਸੰਗ੍ਯਾ- ਖਾਨਪਾਨ. ਦੇਖੋ, ਜਕ੍ਸ਼੍‍ ਧਾ. "ਉਤਮ ਭਲੇ ਜਿਨਾ ਕੇ ਜਖਣ." (ਰਤਨਮਾਲਾ) ਜਿਨ੍ਹਾਂ ਦੇ ਖਾਨਪਾਨ ਦੇ ਭਲੇ ਸੰਜਮ ਹਨ. ਭਾਵ- ਜਿਨ੍ਹਾਂ ਨੇ ਰਸਨਾ ਕਾਬੂ ਕੀਤੀ ਅਤੇ ਧਰਮ ਦੀ ਕਮਾਈ ਕਰਕੇ ਖਾਂਦੇ ਹਨ.