Meanings of Punjabi words starting from ਢ

ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਲਿਖਿਆ ਹੈ ਕਿ ਜਦ ਸ੍ਵਾਸਵੀਰਯ ਦਾਨਵ ਨਾਲ ਮਹਾਕਾਲ ਦਾ ਯੁੱਧ ਹੋਇਆ, ਤਦ ਮਹਾਕਾਲ ਦੇ ਪਸੀਨੇ ਤੋਂ ਢਾਢੀਆਂ ਦਾ ਮੂਰਿਸ ਪੈਦਾ ਹੋਇਆ. "ਬਦਨ ਪ੍ਰਸੇਦ ਧਰਨਿ ਜੋ ਪਰਾ xxx ਢਾਢਿਸੈਨ ਢਾਢੀ ਬਪੁ ਲਯੋ। ਕਰਖਾਬਾਰ ਉਚਾਰਤ ਭਯੋ."


ਸੰਗ੍ਯਾ- ਢੱਡ ਬਜਾਉਣ ਵਾਲਾ. ਦੇਖੋ, ਢਾਡਿਸੈਨ ਅਤੇ ਢਾਢੀ.


ਸੰਗ੍ਯਾ- ਢੱਡ (ਢੱਢ) ਬਜਾਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲਾ। ੨. ਭਾਵ- ਯਸ ਗਾਉਣ ਵਾਲਾ. "ਹਉ ਢਾਢੀ ਹਰਿ ਪ੍ਰਭੁ ਖਸਮ ਕਾ." (ਵਾਰ ਸ੍ਰੀ ਮਃ ੪)


ਸੰਗ੍ਯਾ- ਮੰਡਲੀ. ਟੋਲੀ. ਜਮਾਤ.


ਸੰਗ੍ਯਾ- ਦੇਹ- ਆਬ. ਪਿੰਡ ਦਾ ਪਾਣੀ ਰੁੜ੍ਹਕੇ ਜਿਸ ਥਾਂ ਜਮਾ ਹੋਵੇ, ਅਜੇਹਾ ਟੋਭਾ. ਪਿੰਡ ਦੇ ਵਰਤਣ ਦਾ ਪਾਣੀ ਜਿਸ ਕੱਚੇ ਤਾਲ ਵਿੱਚ ਹੋਵੇ. ਡਾਬਰ.


ਦੇਖੋ, ਦੋਦੇਵਾਲੀ ਢਾਬ.