Meanings of Punjabi words starting from ਥ

ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ.


ਸੰਗ੍ਯਾ- ਪੂੰਜੀ. ਰਾਸਿ. "ਥਾਤੀ ਪਾਈ ਹਰਿ ਕੋ ਨਾਮ." (ਗਉ ਮਃ ੫) ੨. ਜਮਾਕੀਤਾ ਧਨ। ੩. ਥੈਲੀ.


ਸੰਗ੍ਯਾ- ਅਸਥਾਨ. ਥਾਂ. "ਥਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੨. ਬੁਣੇਹੋਏ ਕੋਰੇ ਵਸਤ੍ਰ ਦਾ ਤਹਿ ਕੀਤਾ ਟੁਕੜਾ.


ਸੰ. ਸ੍‍ਥਾਨਸ੍‍ਥ. ਵਿ- ਸ੍‍ਥਾਨ ਵਿੱਚ ਇਸਥਿਤ। ੨. ਸੰਗ੍ਯਾ- ਪੂਜ੍ਯ ਸ੍‍ਥਾਨ ਦਾ ਪੁਜਾਰੀ. ਮਹੰਤ. "ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ." (ਧਨਾ ਮਃ ੧) ੩. ਇਸ੍ਟ- ਸ੍‍ਥਾਨ. ਧਰਮ- ਸ੍‍ਥਾਨ.


ਸੰ. ਸ੍‍ਥਾਨਕ. ਸੰਗ੍ਯਾ- ਅਸਥਾਨ. ਜਗਹਿ। ੨. ਨਗਰ. ਆਬਾਦੀ। ੩. ਡਿੰਗ. ਘਰ. ਗ੍ਰਿਹ. "ਥੋੜੈ ਥਲਿ ਥਾਨਕ ਆਰੰਭੈ." (ਗਉ ਕਬੀਰ ਬਾਵਨ)


ਸੰਗ੍ਯਾ- ਤੀਰਥਸ੍‍ਥਾਨ. ਪਵਿਤ੍ਰ ਅਸਥਾਨ। ੨. ਸੰ. स्थाणु तीर्थ- ਸ੍‍ਥਾਣੁ ਤੀਰਥ. ਕੁਰੁਕ੍ਸ਼ੇਤ੍ਰ ਵਿੱਚ ਸ਼ਿਵ ਦਾ ਪਵਿਤ੍ਰ ਅਸਥਾਨ. ਦੇਖੋ, ਥਨੇਸਰ. "ਗੁਰਗਿਆਨ ਸਾਚਾ ਥਾਨਤੀਰਥ." (ਧਨਾ ਛੰਤ ਮਃ ੧) ਸਤਿਗੁਰੂ ਦਾ ਗ੍ਯਾਨ ਸੱਚਾ ਸ੍‍ਥਾਣੁਤੀਰ੍‍ਥ ਹੈ.