Meanings of Punjabi words starting from ਧ

ਸੰ. धनार्थिनि- ਵਿ- ਧਨ ਚਾਹੁਣ ਵਾਲਾ. ਧਨ ਮੰਗਣ ਵਾਲਾ.


ਵਿ- ਧਨ ਨਾਲ ਅੰਨ੍ਹਾ. ਦੌਲਤ ਦੇ ਅਹੰਕਾਰ ਵਾਲਾ,


ਦੇਖੋ, ਧਨੀ। ੨. ਸੰ. ਧਨ੍ਯ. ਵਿ- ਸਲਾਹੁਣ ਲਾਇਕ਼. ਵਡਾਈ ਯੋਗ੍ਯ. "ਧਨਿ ਧਨਿ ਸਤਿਗੁਰੁ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ." (ਸਵੈਯੇ ਮਃ ੪. ਕੇ) ੩. ਧਨ ਨਾਲ. ਧਨ ਤੋਂ. "ਬਿਖਿਆ ਕੈ ਧਨਿ ਸਦਾ ਦੁਖ ਹੋਇ," (ਧਨਾ ਮਃ ੩)


ਸੰ. धनिन ਵਿ- ਧਨ ਵਾਲਾ. ਦੌਲਤਮੰਦ. ਧਨਿਕ੍ਸ਼੍‍। ੨. ਦੇਖੋ, ਧਣੀ.


ਸੰ. ਧਾਨਕ ਅਥਵਾ ਧਨ੍ਯਾਕ. L. Coriandrum Sativum. ਇੱਕ ਛੋਟਾ ਪੌਧਾ, ਜੋ ਸਿਆਲ ਵਿੱਚ ਹੁੰਦਾ ਹੈ. ਇਸ ਨੂੰ ਸੁਗੰਧ ਵਾਲੇ ਫਲ ਲਗਦੇ ਹਨ, ਜੋ ਮਸਾਲੇ ਵਿੱਚ ਵਰਤੀਦੇ ਹਨ. ਇਸ ਦੇ ਹਰੇ ਪੱਤੇ ਚਟਨੀ ਅਤੇ ਤਰਕਾਰੀ ਵਿੱਚ ਵਰਤੇ ਜਾਂਦੇ ਹਨ. ਵੈਦ੍ਯਕ ਅਨੁਸਾਰ ਇਸ ਦੀ ਤਾਸੀਰ ਸਰਦ ਤਰ ਹੈ. ਧਨੀਏ ਦਾ ਤੇਲ ਭੀ ਬਹੁਤ ਗੁਣਕਾਰੀ ਹੈ। ੨. ਕਮਾਲ ਦੀ ਵਹੁਟੀ, ਕਬੀਰ ਜੀ ਦੀ ਨੂੰਹ. "ਮੇਰੀ ਬਹੁਰੀਆ ਕੋ ਧਨੀਆ ਨਾਉ." (ਆਸਾ ਕਬੀਰ)