Meanings of Punjabi words starting from ਨ

ਨਹੀਂ- ਹੈ "ਤਿਸੁ ਸਰ ਨਹੀਐ."¹ (ਦੇਵ ਮਃ ੫) ਉਸ ਦੇ ਤੁੱਲ ਨਹੀਂ ਹੈ। ੨. ਨਹਨ ਕਰੀਐ. ਜੋਤੀਏ. ਦੇਖੋ, ਨਹਨ.


ਦੇਖੋ, ਨਹਿਨ. "ਮੋਹਿ ਐਸੇ ਬਨਜ ਸਿਉ ਨਹੀਨ ਕਾਜੁ." (ਬਸੰ ਕਬੀਰ)


ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)


ਵ੍ਯ- ਨਾਂ ਨਹੀ. "ਸੇਜ ਇਕੇਲੀ ਨੀਦ ਨਹੁ ਨੈਨਹ." (ਸੋਰ ਮਃ ੫) "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) ੨. ਇਨਕਾਰ. "ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ." (ਸਵੈਯੇ ਮਃ ੪. ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩. ਵਿ- ਨਵ. ਨੋ. ਫ਼ਾ. [نُہ] ਨਹੁ. "ਤਿਨਰ ਸੇਵ ਨਹੁ ਕਰਹਿ." (ਸਵੈਯੇ ਮਃ ੩. ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ.


ਸੰ. ਨਹੁਸ. ਮਹਾਬਾਰਤ ਵਿੱਚ ਲੇਖ ਹੈ ਕਿ ਨਹੁਸ ਅਯੋਧ੍ਯਾਪਤਿ ਅੰਬਰੀਸ ਦਾ ਪੁਤ੍ਰ ਅਤੇ ਯਯਾਤਿ ਦਾ ਪਿਤਾ ਸੀ. ਵ੍ਰਿਤ੍ਰਾਸੁਰ (ਬ੍ਰਾਹਮਣ) ਦੇ ਮਾਰਨ ਤੋਂ ਜਦ ਇੰਦ੍ਰ ਬ੍ਰਹਮਹਤ੍ਯਾ ਦੇ ਭੈ ਨਾਲ ਕਮਲਨਾਲਿ ਵਿੱਚ ਲੁੱਕ ਗਿਆ, ਤਦ ਵ੍ਰਿਹਸਪਤੀ ਨੇ ਨਹੁਖ ਨੂੰ ਇੰਦ੍ਰ ਦੇ ਸਿੰਘਾਸਨ ਪੁਰ ਥਾਪਿਆ. ਨਹੁਖ ਨੇ ਇੰਦ੍ਰਾਣੀ ਨੂੰ ਸੱਦ ਭੇਜਿਆ, ਉਸ ਨੇ ਉੱਤਰ ਦਿੱਤਾ ਕਿ ਜੇ ਸੱਤ ਰਿਖੀ ਨੂੰ ਪਾਲਕੀ ਵਿੱਚ ਜੋਤ ਕੇ ਮੇਰੇ ਪਾਸ ਤੂੰ ਆਵੇਂ, ਤਦ ਤੇਰੇ ਨਾਲ ਚੱਲਾਂਗੀ. ਨਹੁਖ ਰਿਖੀਆਂ ਤੋਂ ਪਾਲਕੀ ਚੁਕਵਾਕੇ ਤੇਜ਼ ਚਲਾਉਣ ਲਈਂ ਸਰਪ- ਸਰਪ (ਛੇਤੀ ਤੁਰੋ) ਕਹਿਕੇ ਤੱਦੀ ਕਰਨ ਲੱਗਾ. ਇਸ ਪੁਰ ਅਗਸਤ੍ਯ ਮੁਨਿ ਨੇ ਸਰਾਪ ਦੇ ਦਿੱਤਾ ਕਿ ਜਾਓ, ਸਰਪ ਬਣ ਜਾਓ. ਨਹੁਖ ਸਰਪ ਹੋਕੇ ਸੁਰਗੋਂ ਡਿੱਗਾ. ਰਾਜਾ ਯੁਧਿਸ੍ਠਿਰ ਨੇ ਨਹੁਖ ਨੂੰ ਸਰਪਯੋਨਿ ਤੋਂ ਮੁਕਤ ਕੀਤਾ।


ਦੇਖੋ, ਨੌਹਰ.


ਸੰ. ਸ੍ਨਾਯੁਕ੍ਰਿਮਿ. [عِرقمدنی] ਅਥਵਾ [رِشتہ] ਇ਼ਰਕ਼ਮਦਨੀ ਜਾਂ ਰਿਸ਼ਤਾ. Deracunculus. (Guinea Worm). ਵੈਦਕ ਵਿੱਚ ਇਸ ਦੇ ਕਾਰਣ- ਖੱਟੇ ਤਿੱਖੇ ਤੇ ਗਰਮ ਪਦਾਰਥ ਖਾਣੇ, ਗੰਦੇ ਮੰਦੇ ਪਾਣੀ ਪੀਣੇ, ਟੋਭਿਆਂ ਵਿੱਚ ਨ੍ਹਾਉਣਾ, ਨੰਗੇ ਪੈਰੀਂ ਫਿਰਨਾ ਆਦਿ ਲਿਖੇ ਹਨ. ਨਾਰਵਾ ਇੱਕ ਪ੍ਰਕਾਰ ਦਾ ਲੰਮਾ ਕੀੜਾ ਹੈ, ਜੋ ਪਾਣੀ ਨਾਲ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਅੰਦਰ ਬੱਚੇ ਦਿੰਦਾ ਹੈ. ਜਦ ਇਹ ਬਹੁਤ ਵਧ ਜਾਂਦਾ ਹੈ ਤਾਂ ਸ਼ਰੀਰ ਤੋਂ ਤੁਚਾ ਪਾੜਕੇ ਬਾਹਰ ਆਉਂਦਾ ਹੈ. ਪਹਿਲਾਂ ਅਚਾਨਕ ਹੀ ਸੋਜ ਹੋ ਜਾਂਦੀ ਹੈ. ਫੁਨਸੀ ਪੈਦਾ ਹੋਕੇ ਘਾਉ ਵਿੱਚੋਂ ਧਾਗੇ ਜੇਹਾ ਜੀਵ ਨਿਕਲਦਾ ਹੈ. ਜੇ ਇਹ ਸਾਰਾ ਬਾਹਰ ਆਜਾਵੇ ਤਾਂ ਆਰਾਮ ਹੋ ਜਾਂਦਾ ਹੈ, ਜੇ ਟੁੱਟ ਜਾਵੇ ਤਾਂ ਭਾਰੀ ਦੁਖ ਦਿੰਦਾ ਹੈ. ਬਲੀ (ਰਾਜਪੂਤਾਨੇ ਵੱਲ ਦੇ ਦੇਸ਼ਾਂ) ਵਿੱਚ ਇਹ ਰੋਗ ਬਹੁਤ ਹੁੰਦਾ ਹੈ. ਜੋ ਲੋਕ ਦਾਲ ਭਾਜੀ ਵਿੱਚ ਹਿੰਗ ਵਰਤਦੇ ਹਨ, ਉਨ੍ਹਾਂ ਨੂੰ ਨਾਰਵਾ ਦੁਖ ਨਹੀਂ ਦਿੰਦਾ. ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਭੁੰਨੇ ਜੌਂ ਦੇ ਆਟੇ ਨੂੰ ਲੱਸੀ ਵਿੱਚ ਰਿੰਨ੍ਹਕੇ ਲੁੱਪਰੀ ਬਣਾਕੇ ਬੰਨ੍ਹਣਾ. ਠੰਢੇ ਜਲ ਵਿੱਚ ਇੱਕ ਰੱਤੀ ਹਿੰਗ ਘੋਲਕੇ ਪੀਣੀ. ਕਿੱਕਰ ਦੇ ਬੀਜ ਜਲ ਵਿੱਚ ਪੀਸਕੇ ਲੇਪ ਕਰਨਾ. ਤਿੰਨ ਦਿਨ ਗਊ ਦਾ ਘੀ ਪੀਕੇ ਫੇਰ ਤਿੰਨ ਦਿਨ ਸੰਭਾਲੂ ਦੇ ਪੱਤਿਆਂ ਦਾ ਰਸ ਪੀਣਾ. ਅਸਗੰਧ ਨਾਲ ਪਕਾਇਆ ਘੀ ਵਰਤਣਾ. ਇਸ਼ਕਪੇਚੇ (ਕਾਲੇ ਦਾਣੇ) ਦੇ ਬੀਜ ਪਾਣੀ ਵਿੱਚ ਪੀਸਕੇ ਤਿਲਾਂ ਦੇ ਤੇਲ ਵਿੱਚ ਜੋਸ਼ ਦੇਕੇ ਗਰਮ ਗਰਮ ਨਾਰਵੇ ਤੇ ਬੰਨ੍ਹਣੇ, ਠੰਢੇ ਜਲ ਵਿੱਚ ਕੁਚਲਾ ਘਸਾਕੇ ਲੇਪ ਕਰਨਾ. ਮਿੱਠੇ ਤੇਲ ਨਾਲ ਚੋਪੜਕੇ ਅੱਕ ਦੇ ਪੱਤੇ ਜਾਂ ਧਤੂਰੇ ਦੇ ਪੱਤੇ ਬੰਨ੍ਹਣੇ.


ਡਿੰਗ. ਸੰਗ੍ਯਾ- ਪਸ਼ੁਸ਼ਾਲਾ. ਪਸ਼ੂ ਬੰਨ੍ਹਣ ਦਾ ਮਕਾਨ.