Meanings of Punjabi words starting from ਯ

ਇੱਕ ਨਦੀ, ਜੋ ਪੁਰਾਣਾਂ ਅਨੁਸਾਰ ਸੰਜਨਾ ਦੇ ਪੇਟ ਤੋਂ ਸੂਰਜ ਦੀ ਪੁਤ੍ਰੀ ਹੈ. ਇਸ ਨੂੰ ਕ੍ਰਿਸਨ ਜੀ ਦੀ ਇਸਤ੍ਰੀ ਭੀ ਮੰਨਿਆ ਹੈ. ਯਮੁਨਾ ਹਿਮਾਲਯ ਦੇ ਕਲਿੰਦ ਅਸਥਾਨ ਤੋਂ ਨਿਕਲਕੇ ੮੬੦ ਮੀਲ ਵਹਿੰਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਦੇਖੋ, ਜਮਨਾ। ੨. ਦੁਰਗਾ। ੩. ਦੇਖੋ, ਮਾਲਤੀ (ਹ)


ਸ਼ਿਵ। ੨. ਮਹਾਕਾਲ.


ਦੇਖੋ, ਯਜ਼ਦਾਂ.


ਯ ਅੱਖਰ. "ਯਯਾ, ਜਾਰਉ ਦੁਰਮਤਿ ਦੋਊ." (ਬਾਵਨ) ੨. ਯ ਦਾ ਉੱਚਾਰਣ. ਯਕਾਰ.


ਪੌਣ ਸਮਾਨ ਹੋਵੇ ਜਿਸ ਦੀ ਗਤਿ, ਐਸਾ ਨਹੁਸ ਦਾ ਪੁਤ੍ਰ, ਜੋ ਪੰਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਦੇ ਦੋ ਇਸਤ੍ਰੀਆਂ ਦੇਵਯਾਨੀ ਅਤੇ ਸਰਮਿਸ੍ਟਾ ਸਨ, ਜਿਨ੍ਹਾਂ ਤੋਂ ਯਦੁ ਅਤੇ ਪੁਰੁ ਪੁਤ੍ਰ ਪੈਦਾ ਹੋਏ. ਯਦੁ ਯਦੁਵੰਸ਼ ਦਾ ਅਤੇ ਪੁਰੁ ਪੁਰੁਵੰਸ਼ ਦਾ ਮੋਢੀ ਸੀ. ਮਹਾਭਾਰਤ ਆਦਿਕ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਪੁਰੁ ਨੇ ਆਪਣੀ ਜੁਆਨੀ ਬਾਪ ਨੂੰ ਦੇਕੇ ਉਸ ਦਾ ਬੁਢਾਪਾ ਲੈ ਲਿਆ ਸੀ, ਜਿਸ ਪੁਰ ਰੀਝਕੇ ਪੁਰੁ ਨੂੰ ਰਾਜ ਦੇਕੇ ਯਯਾਤਿ ਵਨ ਨੂੰ ਚਲਾ ਗਿਆ.