Meanings of Punjabi words starting from ਰ

ਸੰ. रसोद्भृत. ਰਸੋਦ੍‌ਭੂਤ. ਇੱਕ ਪਹਾੜੀ ਝਾੜੀ "ਦਾਰੁਹਲਦੀ" (ਦਾਰੁਹਰਿਦ੍ਰਾ) ਅਤੇ ਉਸ ਦੀ ਜੜ ਦਾ ਕਾੜ੍ਹਕੇ ਬਣਾਇਆ ਰਸ. ਜੋ ਅਨੇਕ ਲੇਪ ਅਤੇ ਖਾਣ ਲਈ ਵੈਦ ਦਿੰਦੇ ਹਨ. ਇਹ ਲਹੂ ਸਾਫ ਕਰਨ ਵਾਲੀ ਅਤੇ ਦ੍ਰਾਵਕ ਔਖਧ ਹੈ. Berberis Lycium ਸੰਸਕ੍ਰਿਤ ਵਿੱਚ ਇਸ ਦੇ ਨਾਮ ਰਸਜ ਅਤੇ ਰਸਾਂਜਨ ਭੀ ਹਨ.


ਸੰ. रह. ਧਾ- ਛੱਡਣਾ (ਤਿਆਗ ਕਰਨਾ), ਵੱਖ ਕਰਨਾ। ੨. ਫ਼ਾ. [رہ] ਸੰਗ੍ਯਾ- ਰਾਹ. ਮਾਰਗ.


ਰਹੋ। ੨. ਰਹਉਂ. ਰਹਿਂਦਾ ਹਾਂ. "ਰਹਉ ਸਾਹਿਬ ਕੀ ਟੇਕ, ਨ ਮੋਹੈ ਮੋਹਣੀ." (ਸੂਹੀ ਅਃ ਮਃ ੧)