Meanings of Punjabi words starting from ਸ

ਦੇਖੋ, ਸਹਸ ਨਯਨ.


ਸੰਗ੍ਯਾ- ਸਹਸ੍ਰ (ਹਜਾਰ) ਫਣਾਂ ਵਾਲਾ ਸ਼ੇਸਨਾਗ। ੨. ਵਿ- ਹਜ਼ਾਰ ਫਣਾਂ ਵਾਲਾ. "ਸਹਸ ਫਨੀ ਜਪਿਓ ਸੇਖਨਾਗੈ." (ਕਾਨ ਅਃ ਮਃ ੪)


ਸੰ. ਸਹਸ੍ਰ ਬਾਹੁ. ਸੰਗ੍ਯਾ- ਹਜ਼ਾਰ ਬਾਹਾਂ ਵਾਲਾ ਅਰਜੁਨ. ਦੇਖੋ, ਸਹਸ੍ਰਬਾਹੁ. "ਸਹਸਬਾਹੁ ਮਧੁ ਕੀਟ ਮਹਿਖਾਸਾ." (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, ਕੈਟਭ ਮਹਿਖਾਸੁਰ.


ਸੰਗ੍ਯਾ- ਇੰਦ੍ਰ ਜੋ ਹਜ਼ਾਰ ਭਗ ਨੂੰ ਪ੍ਰਾਪਤ ਹੋਇਆ ਹੈ। ੨. ਪਰਇਸਤ੍ਰੀਗਾਮੀ ਇੰਦ੍ਰ ਹਜ਼ਾਰ ਭਗ ਧਾਰਣ ਵਾਲਾ.


ਸੰਗ੍ਯਾ- ਹਜ਼ਾਰ ਮੁਖ ਧਾਰਣ ਵਾਲਾ ਸ਼ੇਸਨਾਗ। ੨. ਅਨੰਤ ਮੁਖਾਂ ਵਾਲਾ ਕਰਤਾਰ.


ਸੰਗ੍ਯਾ- ਸਹਸ੍ਰ (ਅਨੰਤ) ਮੂਰਤਿ ਕਰਤਾਰ. ਵਿਰਾਟਰੂਪ.


ਸੰਗ੍ਯਾ- ਸਹਸ੍ਰ (ਅਨੰਤ) ਨੇਤ੍ਰਾਂ ਵਾਲਾ. ਕਰਤਾਰ. ਦੇਖੋ, ਸਹਸ ਅਤੇ ਸਹਸ੍ਰ। ੨. ਇੰਦ੍ਰ. ਪੁਰਾਣਕਥਾ ਹੈ ਕਿ ਗੋਤਮ ਦੇ ਸ੍ਰਾਪ ਨਾਲ ਇੰਦ੍ਰ ਦੇ ਸਰੀਰ ਤੇ ਹੋਏ ਹਜ਼ਾਰ ਭਗ ਦੇ ਚਿੰਨ੍ਹ, ਨੇਤ੍ਰਾਂ ਵਿੱਚ ਬਦਲ ਗਏ ਸਨ.


ਸੰ. सहस्राक्ष ਸਹਸ੍ਰਾਕ੍ਸ਼੍‍. ਸੰਗ੍ਯਾ- ਹਜਾਰ ਅੱਖਾਂ ਵਾਲਾ ਇੰਦ੍ਰ। ੨. ਅਨੰਤ ਨੇਤ੍ਰਾਂ ਵਾਲਾ ਅਕਾਲ. ਦੇਖੋ, ਸਹਸ। ੩. ਵਿਸਨੁ. "ਸਹਸਰਾਛ ਜਾਂਕੇ ਸੁਭ ਸੋਹੈ." (ਵਿਚਿਤ੍ਰ) ੪. ਸ਼ੇਸਨਾਗ.


ਦੇਖੋ, ਸਸਰਾਮ. "ਗਮਨੇ ਸਤਿਗੁਰੁ ਗਏ ਅਗਾਰੀ। ਸਹਸਰਾਂਵ ਕੇ ਪਹੁਚ ਮਝਾਰੀ." (ਗੁਪ੍ਰਸੂ)


ਸੰ. संशय- ਸੰਸ਼ਯ. ਸੰਗ੍ਯਾ- (सम्- शी) ਸ਼ੱਕ. ਸੰਦੇਹ. ਸੰਸਾ. "ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਸਹਸੈ ਜੀਉ ਮਲੀਣੁ ਹੈ." (ਅਨੰਦੁ) "ਨਾਹੀ ਸਹਸਾ ਸੋਗ." (ਸ੍ਰੀ ਮਃ ੧) ੨. ਸਹਸ੍ਰੋਂ. ਹਜਾਰਾਂ. ਭਾਵ- ਬੇਅੰਤ. "ਸਹਸ ਨੇਤ੍ਰ ਮੂਰਤਿ ਹੈ ਸਹਸਾ." (ਮਾਰੂ ਸੋਲਹੇ ਮਃ ੫) ੩. ਸੰ. ਕ੍ਰਿ. ਵਿ- ਛੇਤੀ ਨਾਲ. ਸ਼ੀਘ੍ਰਤਾ ਸਹਿਤ. "ਸਹਸਾ ਕੀਨੋ ਕਾਮ." (ਗੁਪ੍ਰਸੂ) ੪. ਬਲ ਨਾਲ। ੫. ਬਿਨਾ ਵਿਚਾਰੇ.