Meanings of Punjabi words starting from ਹ

ਸੰਗ੍ਯਾ- ਧੱਕਮਧੱਕੀ. ਕਸ਼ਮਕਸ਼। ੨. ਕ੍ਰਿ. ਵਿ- ਖਿੱਚੋ ਤਾਣੀ ਨਾਲ. "ਹਕਾਹਕੀ ਮਾਚਾ ਘਮਸਾਨਾ." (ਚਰਿਤ੍ਰ ੪੦੫)


ਅ਼. [حّقانی] ਹ਼ੱਕ਼ਾਨੀ. ਵਿ- ਹ਼ੱਕ਼ ਸੰਬੰਧੀ. ਖੁਦਾਈ. "ਇਕੈ ਹਕਾਨੀ ਇਸ਼ਕ ਹੈ." (ਮਗੋ)


ਵਿ- ਜਿਸ ਦਾ ਹੈਰਾਨੀ ਵਿੱਚ ਵਾਕ ਰੁਕ ਗਿਆ ਹੈ. "ਗਿਰੇ ਹੱਕ ਬੱਕੰ." (ਵਿਚਿਤ੍ਰ) ੨. ਹੈਰਾਨ ਹੋਕੇ ਜੜ੍ਹ ਸਾਮਾਨ ਹੋਇਆ.


ਅ਼. [حکایت] ਹ਼ਿਕਾਯਤ. ਸੰਗ੍ਯਾ- ਕਹਾਣੀ. ਕਥਾ.


ਅ਼. [حکایات] ਹ਼ਕਾਯਤ ਦਾ ਬਹੁ ਵਚਨ. ਕਹਾਣੀਆਂ। ੨. ਦਸਮਗ੍ਰੰਥ ਦੇ ਅੰਤ ਫ਼ਾਰਸੀ ਬੋਲੀ ਵਿੱਚ ਲਿਖੀਆਂ ੧੧. ਕਹਾਣੀਆਂ, ਜੋ ਕਿਸੇ ਲਿਖਾਰੀ ਨੇ ਜਫਰਨਾਮਹ ਨਾਲ ਜੋੜ ਦਿੱਤੀਆਂ ਹਨ ਅਤੇ ਜਿਨ੍ਹਾਂ ਦਾ ਜਫਰਨਾਮਹ ਨਾਲ ਕੋਈ ਸੰਬੰਧ ਨਹੀਂ.


ਸੰਗ੍ਯਾ- ਪੁਕਾਰ. ਸੱਦ. ਹਾਕ. ਦੇਖੋ, ਹੇ ਧਾ। ੨. ਹਾਹਾ ਅੱਖਰ। ੩. ਹਾਹੇ ਦਾ ਉੱਚਾਰਣ.


ਕ੍ਰਿ. ਵਿ- ਬੁਲਾਉਂਦਾ. ਹਕਾਰਨ ਕਰਦਾ। ੨. ਅ਼. [حقارت] ਹ਼ਕ਼ਾਰਤ. ਸੰਗ੍ਯਾ- ਹ਼ਕ਼ਰ (ਘਟੀਆ ਜਾਣਨ) ਦਾ ਭਾਵ. ਕਿਸੇ ਨੂੰ ਤੁੱਛ ਜਾਣਨਾ. ਨਫ਼ਰਤ. ਘ੍ਰਿਣਾ.


ਕ੍ਰਿ- ਆਹ੍ਵਾਨ ਕਰਨਾ. ਬੁਲਾਉਣਾ. ਸੱਦਣਾ. ਹਾਕ ਦੇ ਕੇ ਬੁਲਾਉਣਾ. ਦੇਖੋ, ਹ੍ਵੇ ਧਾ.