Meanings of Punjabi words starting from ਚ

ਫ਼ਾ. [چُنیِں] ਚੁਨੀ. ਕ੍ਰਿ. ਵਿ- ਐਸਾ. ਅਜੇਹਾ. "ਮਮ ਈ ਚਿਨੀ ਅਹਿਵਾਲ." (ਤਿਲੰ ਮਃ ੧)


ਵਿ- ਚਿੰਨ੍ਹ ਸਹਿਤ. ਨਿਸ਼ਾਨ ਵਾਲਾ.


ਸੰਗ੍ਯਾ- ਚੇਪ. ਲੇਸ। ੨. ਇੱਕ ਸ਼ਿਕਾਰੀ ਪੰਛੀ, ਜੋ ਸ਼ਿਕਰੇ ਦਾ ਨਰ ਹੈ. ਇਸ ਦਾ ਕੱਦ ਸ਼ਿਕਰੇ ਤੋਂ ਛੋਟੇ ਹੁੰਦਾ ਹੈ. ਸ਼ਿਕਾਰੀ ਇਸ ਨੂੰ ਘੱਟ ਪਾਲਦੇ ਹਨ, ਕਿਉਂਕਿ ਇਹ ਸ਼ਿਕਾਰ ਚੰਗਾ ਨਹੀਂ ਕਰਦਾ. ਇਸ ਨੂੰ ਸ਼ਿਕਰੀਨ ਭੀ ਆਖਦੇ ਹਨ. "ਚਿਪਕ ਧੂਤੀਐਂ ਜਾਤ ਨ ਗਨੀ." (ਚਰਿਤ੍ਰ ੩੦੭) ਦੇਖੋ, ਸ਼ਿਕਰਾ ਅਤੇ ਸ਼ਿਕਾਰੀ ਪੰਛੀ.


ਕ੍ਰਿ- ਚਿਮਟਨਾ. ਚਿਪਜਾਣਾ. ਜੁੜਨਾ। ੨. ਫੁੱਲੀ ਹੋਈ ਵਸਤੁ ਦਾ ਦਬਕੇ ਪਤਲਾ ਹੋ ਜਾਣਾ.