Meanings of Punjabi words starting from ਜ

ਜਿਸ ਨੇ। ੨. ਜਾਣੇ. ਸਮਝੇ.


ਜਾਣਦਾ ਹੈ. "ਕੋਇ ਨ ਜਾਨੈ ਤੁਮਰਾ ਅੰਤ." (ਸੁਖਮਨੀ) ੨. ਜਨ (ਦਾਸ) ਦੇ. "ਚਰਨੀ ਆਇਪਵੈ ਹਰਿਜਾਨੈ." (ਕਲਿ ਮਃ ੪)


ਜਾਣੋ. ਸਮਝੋ। ੨. ਕ੍ਰਿ- ਜਾਣਾ. "ਜਹ ਜਾਨੋ ਸੋ ਚੀਤਿ ਨ ਆਵੈ." (ਆਸਾ ਮਃ ੫)


ਦੇਖੋ, ਜਨ੍ਹੁਸੁਤਾ ਅਤੇ ਜਾਹਰਨਵੀ.


ਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵੇਲੇ ਜਾਪ ਉਚਾਰਾ." (ਵਾਰ ੧) ੩. ਗ੍ਯਾਨ. ਦੇਖੋ, ਗ੍ਯਪ ਧਾ। ੪. ਦੇਖੋ, ਜਾਪਜੀ. "ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ." xxx (ਰਹਿਤ) ੫. ਦੇਖੋ, ਜਾਪਿ। ੬. ਦੇਖੋ, ਜਾਪਨ। ੭. ਦੇਖੋ, ਜਾਪੇ ੨.


ਜਾਪਦਾ ਹੈ। ੨. ਜਾਣੀਦਾ ਹੈ. ਮਾਲੂਮ ਹੁੰਦਾ ਹੈ. "ਨਾਨਕ ਹੁਕਮ ਨ ਜਾਪਾਈ." (ਵਾਰ ਮਲਾ ਮਃ ੧) ੩. ਪ੍ਰਤੀਤ ਹੁੰਦਾ ਹੈ. ਭਾਨ ਹੁੰਦਾ ਹੈ. "ਏਵ ਭਿ ਆਖਿ ਨ ਜਾਪਈ." (ਵਾਰ ਆਸਾ ਮਃ ੨)


ਪ੍ਰਤੀਤ ਦੇਵੇਗਾ. ਭਾਨ ਹੋਊ। ੨. ਜਾਣੇਗਾ। ੩. ਜਪੇਗਾ.


ਜਪ ਕਰਨ ਵਾਲਾ. ਜਾਪਕ. "ਪ੍ਰਬੋਧ ਹਾਰੇ ਜਾਪਸੀ." (ਅਕਾਲ) ੨. ਦੇਖੋ, ਜਾਪਸਿ.