Meanings of Punjabi words starting from ਨ

ਦੇਖੋ, ਨਾਵਣ.


ਨਾਮ ਸੇ. ਨਾਮ ਤੋਂ. "ਨਾਵਹੁ ਭੁਲਾ ਜਗੁ ਫਿਰੈ." (ਵਾਰ ਮਾਝ ਮਃ ੧) ੨. ਦੇਖੋ, ਨਾਵਣ.


ਫ਼ਾ. [ناوک] ਥੋਥੀ ਨਲਕੀ. ਤੀਰ ਚਲਾਉਣ ਲਈ ਇੱਕ ਸਾਫ ਅਤੇ ਸਿੱਧੀ ਨਲਕੀ, ਜਿਸ ਵਿੱਚਦੀਂ ਤੀਰ ਬਹੁਤ ਸਿੱਧਾ ਜਾਂਦਾ, ਅਤੇ ਨਿਸ਼ਾਨੇ ਤੇ ਠੀਕ ਬੈਠਦਾ. "ਜਸ ਨਾਵਕ ਕੋ ਤੀਰ ਚਲਾਯੋ." (ਚਰਿਤ੍ਰ ੩੫੮) ੨. ਦੰਦੇਦਾਰ ਤੀਰ। ੩. ਹਲ ਦਾ ਫਾਲਾ। ੪. ਮੱਖੀ ਭਰਿੰਡ ਆਦਿ ਜ਼ਹਿਰੀਲੇ ਜੀਵਾਂ ਦਾ ਕੰਡਾ। ੪. ਦੇਖੋ, ਨਾਵਿਕ.


ਕ੍ਰਿ- ਨ੍ਹਾਉਣਾ. ਸਨਾਨ ਕਰਨਾ. "ਨਾਵਹੁ ਧੋਵਹੁ ਤਿਲਕੁ ਚੜਾਵਹੁ." (ਰਾਮ ਅਃ ਮਃ ੧)


ਨ੍ਹਾਉਣ ਲਈ. ਸਨਾਨ ਵਾਸਤੇ. "ਤੀਰਥਿ ਨਾਵਣਿ ਜਾਉ ਤੀਰਥੁ ਨਾਮੁ ਹੈ." (ਧਨਾ ਛੰਤ ਮਃ ੧)


ਸੰਗ੍ਯਾ- ਨ੍ਹਾਉਣ (ਸਨਾਨ) ਦੀ ਕ੍ਰਿਯਾ. ਰਿਤੁ ਪਿੱਛੋਂ ਇਸਤ੍ਰੀਆਂ ਦਾ ਸਨਾਨ। ੨. ਰਜ. ਰਿਤੁ. ਦੇਖੋ, ਸਿਰਨਾਵਣੀ.


ਦੇਖੋ, ਨਾਵਣ.


ਦੇਖੋ, ਨਾਵਣ. "ਨਾਵਨ ਕਉ ਤੀਰਥ ਘਨੇ."#(ਗਉ) ਕਬੀਰ)