Meanings of Punjabi words starting from ਬ

ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ.


ਸੰਗ੍ਯਾ- ਸਮਾਨਤਾ. ਤੁਲ੍ਯਤਾ. "ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ." (ਮੂਲਾ ਮਃ ੫) ੨. ਮੁਕਾਬਲਾ. ਸਾਮ੍ਹਣਾ. "ਖਸਮੈ ਕਰੈ ਬਰਾਬਰੀ." (ਵਾਰ ਆਸਾ) ੩. ਵਿ- ਤੁਲ੍ਯ. ਸਮਾਨ. "ਭਗਤ ਬਰਾਬਰਿ ਅਉਰ ਨ ਕੋਇ." (ਬਿਲਾ ਰਵਿਦਾਸ) "ਆਪ ਬਰਾਬਰਿ ਕੰਚਨੁ ਦੀਜੈ." (ਰਾਮ ਨਾਮਦੇਵ)


ਫ਼ਾ. [برآمد] ਵਿ- ਬਾਹਰ ਆਇਆ ਹੋਇਆ। ੨. ਸਾਮ੍ਹਣੇ ਆਇਆ ਹੋਇਆ। ੩. ਲੱਭਿਆ. ਨਿਕਲਿਆ। ੪. ਸੰਗ੍ਯਾ- ਆਮਦਨੀ. ਪੈਦਾਵਾਰ.