nan
nan
ਚਨਾਬ (ਚੰਦ੍ਰਭਾਗਾ) ਦੇ ਕਿਨਾਰੇ ਹਜ਼ਾਰਾ ਨਗਰ ਨਿਵਾਸੀ ਮੌਜੂ (ਮਹਿਰ) ਦਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਭਾਈ ਭਰਜਾਈਆਂ ਦਾ ਤੰਗ ਕੀਤਾ. ਹੀਰ ਦੇ ਘਰ ਝੰਗ ਵਿੱਚ ਕਾਮਾ ਹੋਕੇ ਰਿਹਾ. ਇਸ ਦੀ ਸੁੰਦਰਤਾ ਸਭ ਨੂੰ ਮੋਹਿਤ ਕਰ ਲੈਂਦੀ ਸੀ, ਇਸ ਲਈ ਸੁਭਾਵਿਕ ਹੀ ਹੀਰ ਨਾਲ ਪ੍ਰੀਤਿ ਹੋ ਗਈ, ਜੋ ਅੰਤ ਤੀਕ ਨਿਭੀ.#"ਚੰਦ੍ਰਭਗਾ ਸਰਤਾ ਨਿਕਟ ਰਾਂਝਨ ਨਾਮਾ ਜਾਟ।#ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰ ਖਾਟ ॥"#(ਚਰਿਤ੍ਰ ੯੮) ਰਾਂਝੇ ਦਾ ਦੇਹਾਂਤ ਸੰਮਤ ੧੫੧੦ ਵਿੱਚ ਹੋਇਆ. ਦੇਖੋ, ਹੀਰ।¹ ੨. ਰਾਂਝਾ ਪ੍ਰੇਮ ਦੀ ਅਵਧਿ ਸੀ, ਇਸ ਕਰਕੇ ਪਿਆਰੇ ਦਾ ਨਾਮ ਰਾਂਝਾ ਪ੍ਰਸਿੱਧ ਹੋ ਗਿਆ ਹੈ। ੩. ਮੁਸਲਮਾਨ ਰਾਜਪੂਤਾਂ ਦੀ ਇੱਕ ਜਾਤਿ, ਜੋ ਰਾਂਝਨ ਭੀ ਸਦਾਉਂਦੀ ਹੈ. ਇਹ ਵਿਸ਼ੇਸ ਕਰਕੇ ਸ਼ਾਹਪੁਰ ਅਤੇ ਗੁਜਰਾਤ ਦੇ ਜਿਲੇ ਪਾਈ ਜਾਂਦੀ ਹੈ. ਰਾਂਝਾ ਭੀ ਇਸੇ ਜਾਤਿ ਦਾ ਸੀ.
nan
nan
ਸੰ. ਰੰਡਾ. रणडा. ਸੰਗ੍ਯਾ- ਫੂਹੜ ਤੀਮੀ। ੨. ਵਿਧਵਾ. "ਕਦੇ ਨ ਕਾਂਡ, ਸਦਾ ਸੋਹਾਗਣਿ." (ਵਡ ਅਲਾਹਣੀ ਮਃ ੩) ਦੇਖੋ, ਰਾਂਡ। ੨. ਸੰ. ਕਾਂਡੀ (कण्डिका. ). ਸੰਗ੍ਯਾ- ਵੇਦ ਦੀ ਰਿਚਾ ਦਾ ਸਮੂਹ. "ਬਾਮਨ ਕੇ ਘਰ ਰਾਂਡੀ ਆਛੈ." (ਟੋਡੀ ਨਾਮਦੇਵ)
ਸੰਗ੍ਯਾ- ਰੁਦਨ ਦਾ ਭਾਵ। ੨. ਝਗੜਾ. ਬਖੇੜਾ। ੩. ਰਿਹਾੜ.
ਫ਼ਾ. [راندن] ਕ੍ਰਿ- ਚਲਾਉਣਾ. ਹੱਕਣਾ. ਦੂਰ ਕਰਨਾ.
ਰੋਂਦੂ. ਰਿਹਾੜੀ. ਝਾਗੜੂ.
ਅਪਰਾਧ. ਦੇਖੋ, ਰਾਧ ੩. "ਬਹੁਰ ਨ ਕਰੀਅਹੁ ਰਾਂਧ." (ਚਰਿਤ੍ਰ ੨੩) ੨. ਦੇਖੋ, ਰਾਧ ੬. ਅਤੇ ੭.