Meanings of Punjabi words starting from ਕ

ਕਰਾਵਸਿ. ਕਰਾਵੇਗਾ। ੨. ਕਰਾਉਂਦਾ ਹੈ.


ਦੇਖੋ, ਕੜਾਹ. "ਕਹ੍ਯੋ ਕਿ ਤੇਰੇ ਉਦਰ ਮੇਂ ਗੁਰੁ ਕੇਰ ਕਰਾਹੂ." (ਗੁਪ੍ਰਸੂ) ੨. ਦੇਖੋ, ਕਰਾਹਨਾ। ੩. ਸੰਗ੍ਯਾ- ਜ਼ਮੀਨ ਸਾਫ਼ ਕਰਨ ਦਾ ਇੱਕ ਜ਼ਿਮੀਦਾਰਾ ਸੰਦ, ਜੋ ਉੱਚੇ ਥਾਂ ਤੋਂ ਮਿੱਟੀ ਖਿੱਚਕੇ ਨੀਵੇਂ ਥਾਂ ਲਿਆਉਂਦਾ ਹੈ। ੪. ਅ਼. [قراح] ਕ਼ਰਾਹ. ਬੀਜਿਆ ਖੇਤ। ੫. ਬੀਜਣ ਲਈ ਤਿਆਰ ਕੀਤਾ ਹੋਇਆ ਖੇਤ। ੬. ਨਿਰਮਲ ਜਲ। ੭. ਫ਼ਾ. [کراہ] ਕਿਨਾਰਾ। ੮. ਹੱਦ. ਸੀਮਾ.


ਕ੍ਰਿ. ਕ੍ਰੰਦਨ. ਹਾਇ ਹਾਇ ਕਰਨਾ. ਵਿਲਾਪ ਕਰਨਾ. ਦੇਖੋ, ਫ਼ਾ. [کُہرام] ਕੁਹਰਾਮ। ੨. ਕਰਾਹ ਸੰਦ ਨਾਲ ਜ਼ਮੀਨ ਸਾਫ ਕਰਨ ਦਾ ਕੰਮ.


ਵਿਲਾਪ ਕਰਦਾ ਹੈ. ਕ੍ਰੰਦਨ ਕਰਦਾ ਹੈ. "ਕਰਾਹਤ ਹੈਂ ਗਿਰਿ ਸੇ ਗਜ ਲੰਗੇ." (ਚੰਡੀ ੧) ੨. ਜ਼ਮੀਨ ਨੂੰ ਕਰਾਹੁੰਦਾ ਹੈ। ੩. ਅ਼. [کراہت] ਸੰਗ੍ਯਾ- ਘ੍ਰਿਣਾ. ਗਲਾਨਿ.


ਦੇਖੋ, ਕਰਾਹਣਾ.


ਦੇਖੋ, ਕੜਾਹਾ. "ਦੀਰਘ ਕਰਾਹੇ ਲੀਨ." (ਗੁਪ੍ਰਸੂ)


ਦੇਖੋ, ਕੜਾਹੀ. "ਕਰਾਹੀ ਚਾਰ੍ਹਕੈ ਲੀਨੇ ਬਰੇ ਪਕਾਇ." (ਚਰਿਤ੍ਰ ੩੨) ੨. ਦੁਰਗਾ ਆਦਿਕ ਦੇਵਤਿਆਂ ਨਿਮਿੱਤ ਕੀਤਾ ਹੋਇਆ ਕੜਾਹ.