Meanings of Punjabi words starting from ਜ

ਦੇਖੋ, ਗ੍ਯਪ ਧਾ. ਜਾਪਦਾ ਹੈ. ਪ੍ਰਤੀਤ ਹੁੰਦਾ ਹੈ। ੨. ਪ੍ਰਸਿੱਧ ਹੁੰਦਾ ਹੈ. "ਦਰਗਹਿ ਜਾਪਹਿ ਸੇਈ." (ਸੋਰ ਮਃ ੩) ੩. ਜਪਦਾ ਹੈ. ਜਾਪ ਕਰਦਾ ਹੈ। ੪. ਜਿਸ ਪਾਸੋਂ. ਜਿਸ ਤੋਂ. ਜਿਸ ਦੇ ਪਾਸ. "ਜਪਹਿ ਜਾਉ ਆਪੁ ਛੁਟਕਾਵਨਿ, ਤੇ ਬਾਧੇ ਬਹੁ ਫੰਧਾ." (ਕਉ ਕਬੀਰ) ੫. ਦੇਖੋ, ਜਾਪੈ.


ਜਪੋ. ਜਾਪ ਕਰੋ. "ਮਨੁ, ਜਾਪਹੁ ਰਾਮ ਗੁਪਾਲ." (ਕਾਨ ਮਃ ੪. ਪੜਤਾਲ)


ਵਿ- ਜਾਪ ਕਰਨ ਵਾਲਾ. ਜਪੀਆ.


ਕ੍ਰਿ- ਭਾਸਣਾ. ਪ੍ਰਗਟ ਹੋਣਾ। ੨. ਮਾਲੂਮ ਹੋਣਾ. ਦੇਖੋ, ਗ੍ਯਾਪਨ.


ਦੇਖੋ, ਜਾਪਨੀ.


ਜਪਦਾ ਹੈ. "ਬਿਨ ਹਰਿ ਜਾਪਤ ਹੈ ਨਹੀ ਹੋਰ." (ਮਲਾ ਮਃ ੪. ਪੜਤਾਲ) ੨. ਪ੍ਰਤੀਤ ਹੁੰਦਾ. ਭਾਸਦਾ. "ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ." (ਬਾਵਨ)


ਮਾਲੂਮ ਹੁੰਦਾ. ਜਾਣੀਦਾ. "ਹਰਿਜੀਉ ਸਬਦੇ ਜਾਪਦਾ." (ਸੋਰ ਅਃ ਮਃ ੩) ਦੇਖੋ, ਗ੍ਯਪ ਧਾ। ੨. ਜਪ ਕਰਦਾ।


ਕ੍ਰਿ- ਜਪਣਾ. ਜਾਪ ਕਰਨਾ। ੨. ਦੇਖੋ, ਗ੍ਯਾਪਨ। ੩. ਸੰ. ਜਾਪਿਨ੍‌. ਜਪ ਕਰਤਾ. ਜਾਪਕ. "ਜਪ ਜਾਪਨ ਹੈ." (ਜਾਪੁ) ੪. ਵ੍ਯ- ਜਾਣੀਓਂ ਮਾਨੋ. "ਮਾਰੇ ਜਾਪਨ ਬਿਜੁਲੀ." (ਚੰਡੀ ੩)


ਸੰਗ੍ਯਾ- ਜਪ ਕਰਨ ਦੀ ਮਾਲਾ। ੨. ਜਾਣੇ ਜਾਂਦੇ. ਮਲੂਮ ਹੁੰਦੇ. "ਬਿਨੁ ਗੁਰ ਗੁਣ ਨ ਜਾਪਨੀ." (ਸ੍ਰੀ ਅਃ ਮਃ ੩) ੩. ਜਪਦੇ ਹਨ। ੪. ਦੇਖੋ, ਜਾਪਨੀਯ.


ਵਿ- ਜਪਨੀਯ. ਜਪਣ ਯੋਗ੍ਯ.