Meanings of Punjabi words starting from ਤ

ਸੰ. ਤਮੋਗੁਣ ਦਾ ਕਾਰਯ। ੨. ਕ੍ਰੋਧ। ੩. ਅਗ੍ਯਾਨ। ੪. ਸਰਪ। ੫. ਅੰਧੇਰਾ.


ਸੰਗ੍ਯਾ- ਤਮੋਗੁਣ ਦਾ ਭਾਵ. "ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮੱਧ ਗੁਹੀ ਹੈ." (ਚੰਡੀ ੧) ਤਮੋਰੂਪਾ, ਰਜੋ (ਮਮਤਾ) ਰੂਪਾ, ਨਮਤਾ (ਸਤੋ) ਰੂਪਾ, ਕਵਿਤਾਰੂਪਾ ਸ਼ਕਤਿ, ਕਵਿ ਦੇ ਮਨ ਵਿੱਚ ਵਸ ਰਹੀ ਹੈ.


ਵਿ- ਤਮੋਗੁਣ ਵਾਲੀ। ੨. ਤਮੋਗੁਣੀ. "ਆਪ ਨ ਚੀਨਹਿ ਤਾਮਸੀ." (ਆਸਾ ਅਃ ਮਃ ੧) ੩. ਤਮੋਗੁਣ ਵਿੱਚ. ਤ੍ਰਿਸਨਾ (ਹਿਰਸ) ਮੇਂ "ਤਾਮਸਿ ਲਗਾ ਸਦਾ ਫਿਰੈ." (ਵਾਰ ਬਿਹਾ ਮਃ ੩)


ਦੇਖੋ, ਤਾਮਸ ੧. "ਅੰਤਰਿ ਲਾਗਿ ਨ ਤਾਮਸੁ ਮੂਲੇ." (ਸ੍ਰੀ ਮਃ ੩) ੨. ਤਮੋਗੁਣੀ. "ਰਾਜਸੁ ਸਾਤਕੁ ਤਾਮਸੁ ਡਰਪਹਿ." (ਮਾਰੂ ਮਃ ੫)


ਸੰਗ੍ਯਾ- ਕੁਰਸੀ ਦੇ ਆਕਾਰ ਦੀ ਪਾਲਕੀ, ਜਿਸ ਨੂੰ ਕਹਾਰ ਕੰਨ੍ਹੇ ਪੁਰ ਰੱਖਕੇ ਚਲਦੇ ਹਨ.