Meanings of Punjabi words starting from ਬ

ਫ਼ਾ. [برآمدہ] ਸੰਗ੍ਯਾ- ਮਕਾਨ ਦੇ ਅੱਗੇ ਵਧਿਆ ਹੋਇਆ ਛੱਜਾ. ਬਰਾਂਡਾ। ੨. ਵਿ- ਅੱਗੇ ਆਇਆ ਹੋਇਆ. ਵਧਿਆ ਹੋਇਆ.


ਫ਼ਾ. [برآید] ਚੜ੍ਹ ਆਵੇ. ਹਮਲਾ ਕਰੇ.


ਫ਼ਾ. [برائے] ਕ੍ਰਿ. ਵਿ- ਵਾਸ੍ਤੇ. ਲਿਯੇ. ਨਿਮਿੱਤ. ਲਈ.


ਵਿ- ਬਲ ਵਾਲਾ. ਬਲਵਾਨ. "ਜੇਨ ਜਿੱਤੇ ਬਰਾਰੰ." (ਪਾਰਸਾਵ) ੨. ਦੇਖੋ, ਬਰਾੜ ਅਤੇ ਬੈਰਾੜ। ੩. ਵਿਦਰਭ (Berar) ਦੇਸ਼ ਜੋ ਦੱਖਣ ਵਿੱਚ ਹੈ. ਇਹ ਨਿਜਾਮ ਹੈਦਰਾਬਾਦ ਦਾ ਇਲਾਕਾ ਸਨ ੧੮੫੩ ਤੋਂ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਹੈ. ਇਸ ਦਾ ਰਕਬਾ ੧੭੭੧੦ ਵਰਗ ਮੀਲ ਹੈ.


ਸੰਗ੍ਯਾ- ਵਰੋਲਾ. ਵਾਯੁ (ਹਵਾ) ਦੀ ਗੱਠ। ੨. ਵਿ- ਵਿਕਰਾਲ. ਭਯਾਨਕ. "ਤਜੈ ਨਾਸਿਕਾ ਧੂਮ੍ਰ ਨੈਨੰ ਬਰਾਲੰ." (ਪਾਰਸਾਵ)


ਦੇਖੋ, ਬਰ ਆਵੁਰਦ.


ਬੈਰਾੜਵੰਸ਼ ਦਾ ਮੁਖੀਆ। ੨. ਦੇਖੋ, ਫੂਲਵੰਸ਼ ਅਤੇ ਬੈਰਾੜ.


ਫ਼ਾ. [بران] ਬਰ- ਆਂ. ਉਸ ਉੱਪਰ.


ਦੇਖੋ, ਬਰਾਮਦਾ.