Meanings of Punjabi words starting from ਭ

ਭਰ੍‍ਜਨ ਕਰਨਾ. ਅੱਗ ਦੀ ਆਂਚ ਨਾਲ ਰਾੜ੍ਹਨਾ. ਦੇਖੋ, ਭ੍ਰੱਜ ਧਾ.


ਇੱਕ ਪਿੰਡ. ਜੋ ਜਿਲਾ ਮਾਂਟਗੁਮਰੀ, ਤਸੀਲ ਦੀਪਾਲਪੁਰ ਵਿੱਚ ਹੈ. ਇੱਥੇ ਸਤਿਗੁਰੂ ਦੇ ਅਨੰਨਸਿੱਖ ਭਾਈ ਭੁੰਮਣਸ਼ਾਹ ਦਾ ਵਡਾ ਭਾਰੀ ਡੇਰਾ ਹੈ. ਜਿਸ ਨੂੰ ਦਸ਼ਮੇਸ਼ ਜੀ ਨੇ ਵਰ ਬਖਸ਼ਿਆ ਸੀ ਕਿ ਤੇਰਾ ਲੰਗਰ ਚਲੇਗਾ. ਇਸ ਅਸਥਾਨ ਦੇ ਨਾਲ ਬਹੁਤ ਜਾਯਦਾਦ ਹੈ.


ਸੰ. ਧਾ- ਹੋਣਾ, ਪੈਦਾ ਹੋਣਾ. (ਦੇਖੋ, ਅਭੂ) ਸਮਝਣਾ, ਢੂੰਢਣਾ, ਦਿਖਾਈ ਦੇਣਾ, ਅਧਿਕ ਹੋਣਾ, ਘੇਰਨਾ, ਪਾਲਨ ਕਰਨਾ, ਥਾਪਣਾ, ਜਿੱਤਣਾ, ਇਕੱਠਾ ਕਰਨਾ। ੨. ਸੰਗ੍ਯਾ- ਪ੍ਰਿਥਿਵੀ। ੩. ਇੱਕ ਦੀ ਗਿਣਤੀ, ਕਿਉਂਕਿ ਪ੍ਰਿਥਿਵੀ ਇੱਕ ਮੰਨੀ ਹੈ। ੪. ਅਸਥਾਨ. ਥਾਂ। ੫. ਯਗ੍ਯ ਦੀ ਅਗਨਿ। ੬. ਭੂਤ (ਤਤ੍ਵ) ਦਾ ਸੰਖੇਪ. "ਪੰਚ ਭੂ ਨਾਇਕੋ ਆਪਿ ਸਿਰੰਦਾ." (ਸੂਹੀ ਛੰਤ ਮਃ ੧) ੭. ਸੰ. ਭ੍ਰ. ਭ੍ਰਿਕੁਟਿ. ਭੌਂਹ. "ਰੰਕ ਕਰਹਿ ਰਾਜਾ ਭੂਬੰਕ." (ਗੁਪ੍ਰਸੂ) ਟੇਢੀ ਭੌਂਹ ਕਰਕੇ ਰਾਜੇ ਨੂੰ ਰੰਕ (ਕੰਗਾਲ) ਕਰ ਦਿੰਦਾ ਹੈ.


ਸੰਗ੍ਯਾ- ਭੂ. ਭੂਮਿ. ਪ੍ਰਿਥਿਵੀ.


ਸੰਗ੍ਯਾ- ਭੂਕੰਪ. ਭੁਚਾਲ. ਦੇਖੋ, ਭੂਚਾਲ.


ਪ੍ਰਿਥਿਵੀ ਦਾ ਪੁਤ੍ਰ. ਦੇਖੋ, ਭੂਮਾਸੁਰ ਅਤੇ ਭੋਮਾਸੁਰ. "ਭੂਅਬਾਲਕ ਤੋ ਇਹ ਭਾਂਤ ਸੁਨ੍ਯੋ." (ਕ੍ਰਿਸਨਾਵ)


ਦੇਖੋ, ਸਿਰੰ.