Meanings of Punjabi words starting from ਮ

ਜਿਲਾ ਅੰਬਾਲਾ ਵਿੱਚ ਇੱਕ ਨਗਰ, ਜਿਸ ਨੂੰ ਗੰਗਾਰਾਮ ਦੇ ਪੁਤ੍ਰ ਗਰੀਬਦਾਸ ਨੇ ਸੰਮਤ ੧੮੨੧ ਵਿੱਚ, ੪੮ ਹੋਰ ਪਿੰਡਾਂ ਸਮੇਤ ਫਤੇ ਕਰਕੇ, ਆਪਣੀ ਰਾਜਧਾਨੀ ਥਾਪਿਆ. ਗਰੀਬਦਾਸ ਦੇ ਮਰਨ ਪੁਰ ਗੋਪਾਲ ਸਿੰਘ ਮਨੀਮਾਜਰੇ ਦਾ ਰਈਸ ਹੋਇਆ, ਜਿਸ ਨੂੰ ਅੰਗ੍ਰੇਜ਼ੀ ਸਰਕਾਰ ਨੇ ਰਾਜਾ ਦੀ ਪਦਵੀ ਦਿੱਤੀ. ਗੋਪਾਲਸਿੰਘ ਦਾ ਪੁਤ੍ਰ ਹਮੀਰਸਿੰਘ, ਉਸ ਦਾ ਪੁਤ੍ਰ ਗੋਵਰਧਨ ਸਿੰਘ, ਉਸ ਦਾ ਗੁਰਬਖਸ਼ ਸਿੰਘ ਅਤੇ ਉਸ ਦਾ ਭਗਵਾਨ ਸਿੰਘ ਹੋਇਆ, ਜਿਸ ਦੇ ਵੰਸ਼ ਨਾ ਹੋਣ ਕਰਕੇ ਇਹ ਰਿਆਸਤ ਸਰਕਾਰ ਨੇ ਜਬਤ ਕਰ ਲਈ. ਮਨੀਮਾਜਰੇ ਨਾਲ ਰਿਆਸਤ ਨਾਭੇ ਦੀ ਸਾਕਾਗੀਰੀ ਰਹੀ ਹੈ.


ਜਿਲਾ ਮੁਲਤਾਨ ਦੇ ਅਲੀਪੁਰ ਗ੍ਰਾਮ ਦਾ ਵਸਨੀਕ ਰਾਜਪੂਤ, ਜਿਸ ਨੇ ਆਪਣੇ ਪੰਜ ਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਪਣ ਕੀਤੇ. ਕਲਗੀਧਰ ਨੇ ੧. ਵੈਸਾਖ ਸੰਮਤ ੧੭੫੬ ਨੂੰ ਅੰਮ੍ਰਿਤ ਛਕਾਕੇ ਇਨ੍ਹਾਂ ਨੂੰ ਸਿੰਘ ਸਜਾਇਆ. ਇਹ ਪੰਜੇ ਵੀਰ (ਉਦਯ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਅਨਕਸਿੰਘ ਅਤੇ ਵਿਚਿਤ੍ਰ ਸਿੰਘ) ਸਦਾ ਕਲਗੀਧਰ ਦੀ ਸੇਵਾ ਵਿੱਚ ਹਾਜਿਰ ਰਹੇ. ਦੇਖੋ, ਉਦਯਸਿੰਘ ਅਤੇ ਵਿਚਿਤ੍ਰਸਿੰਘ.


ਦੇਖੋ, ਮਣੀ। ੨. ਮਾਨੀ. ਮੰਨੀ. ਮਨਨ ਕੀਤੀ. "ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ." (ਨਟ ਪੜਤਾਲ ਮਃ ੪) ੩. ਅ਼. [منیح] ਮਨੀਹ਼. ਦਾਤਾ. "ਹਾਜਰਾ ਹਜੂਰਿ ਦਰਿਪੇਸਿ. ਤੂੰ ਮਨੀ." (ਤਿਲੰ ਨਾਮਦੇਵ) ੪. ਅ਼. [منی] ਮਨੀ. ਵੀਰਯ. ਮਣੀ. ਸ਼ੁਕ੍ਰ.


ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍‍ਣ, ਦਕ੍ਸ਼ਾਸਾਵਿਰ੍‍ਣ, ਬ੍ਰਹਮ੍‍ਸਾਵਿਰ੍‍ਣ. ਧਰ੍‍ਮਸਾਵਿਰ੍‍ਣ, ਰੁਦ੍ਰਸਾਵਿਰ੍‍ਣ, ਦੇਵਸਾਵਿਰ੍‍ਣਿ ਅਤੇ ਇੰਦ੍ਰਸਾਵਿਰ੍‍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍‍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍‍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)


ਸੰ. ਮਨੁਸ. ਸੰਗ੍ਯਾ- ਮਨੁ ਦੀ ਔਲਾਦ, ਮਨੁਖ. ਆਦਮੀ.


ਸੰ. ਮਨੁਸ਼੍ਯਤਾ. ਸੰਗ੍ਯਾ- ਆਦਮੀਪੁਣਾ. ਮਰਦਊ. "ਦੇਖਲੇਂਹਿ ਇਨ ਕੀ ਮਨੁਸਾਈ." (ਨਾਪ੍ਰ)


ਮਨ ਦੇ ਨਾਮ ਪੁਰ ਭ੍ਰਿਗੁ ਦੀ ਲਿਖੀ ਹੋਈ ਹਿੰਦੂਧਰਮ ਦੀ ਪੁਸ੍ਤਕ. ਦੇਖੋ, ਮਨੁ ੩.


ਵਿ- ਮਨੋਹਰਤਾ ਵਾਲਾ. ਦਿਲ ਚੁਰਾਉਣ ਵਾਲਾ. ਦੇਖੋ, ਮਨਹਰੀਆ. "ਮਿਲਉ ਲਾਲ ਮਨੁਹਰੀਆ." (ਸਾਰ ਮਃ ੫) ੨. ਮਨੁਹਾਰ (ਆਦਰ ਮਾਨ) ਕਰਨ ਵਾਲਾ.


ਸੰਗ੍ਯਾ- ਮਨ ਹਰਣ ਦੀ ਕ੍ਰਿਯਾ ਦਿਲ ਖਿੱਚਣ ਦਾ ਕੰਮ. ਆਦਰ ਮਾਨ. ਖਾਤਿਰ ਤਵਾਜਾ.


ਦੇਖੋ, ਮਨੁਸ.