Meanings of Punjabi words starting from ਰ

ਕ੍ਰਿ- ਰਾੱਧ ਕਰਨਾ. ਰਿੰਨ੍ਹਣਾ. ਸੰ. ਰੰਧਨ (रन्धन). ੨. ਦੇਖੋ, ਰਾਧਣੁ.


ਕ੍ਰਿ. ਵਿ- ਰੰਧਨ ਕਰਕੇ. ਰਿੰਨ੍ਹਕੇ. ਰਾੱਧ ਕਰਕੇ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਕਈ ਵੰਨੀ (ਭਾਂਤ) ਦਾ.


ਸੰਗ੍ਯਾ- ਰੰਬੀ. ਚਮਿਆਰ ਦੀ ਖੁਰਪੀ. "ਨਹੀ ਰਾਂਬੀ ਠਾਉ ਰੋਪਉ." (ਸੋਰ ਰਵਿਦਾਸ) ਰੰਬੀ ਤੋਂ ਭਾਵ ਖੰਡਨ ਮੰਡਨ ਵਾਲੀ ਵਿਦ੍ਯਾ ਹੈ.


ਸੰ. ऋ. ਧਾ- ਜਾਣਾ, ਪੈਦਾ ਕਰਨਾ, ਪ੍ਰਾਪਤ ਕਰਨਾ, ਪਹੁਚਣਾ. ਫੈਲਾਉਣਾ.


ਅ਼. [ریا] ਸੰਗ੍ਯਾ- ਦਿਖਾਵਾ. ਨੁਮਾਯਸ਼। ੨. ਪਾਖੰਡ.


ਅ਼. [رعیت] ਰਿਆ਼ਯਤ. ਸੰਗ੍ਯਾ- ਸਨਮਾਨ. ਆਦਰ। ੨. ਕ੍ਰਿਪਾ. ਮਿਹਰਬਾਨੀ. "ਜਹਾਂ ਜਹਾਂ ਖਾਲਸਾ ਤਹਾਂ ਤਹਾਂ ਰੱਛਿਆ ਰਿਆਇਤ." (ਅਰਦਾਸ) ੩. ਰਕ੍ਸ਼ਾ. ਰਖ੍ਯਾ. ਰੱਛਾ.


ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ.