Meanings of Punjabi words starting from ਸ

[شبِ برات] ਸ਼ਬੇ ਬਰਾਤ. ਮੁਸਲਮਾਨਾਂ ਦੇ ਅੱਠਵੇਂ ਮਹੀਨੇ "ਸ਼ਅਬਾਨ" ਦੀ ਪੰਦਰਵੀਂ ਰਾਤ. ਇਸਲਾਮ ਮਤ ਅਨੁਸਾਰ ਇਸ ਦਿਨ ਫ਼ਰਿਸ਼ਤੇ ਪਰਮੇਸੁਰ ਦੇ ਹੁਕਮ ਨਾਲ ਭੋਜਨ ਵੰਡਦੇ ਅਤੇ ਉਮਰ ਦਾ ਹਿਸਾਬ ਲਾਉਂਦੇ ਹਨ. ਇਸੇ ਕਾਰਣ ਮੁਸਲਮਾਨ ਇਸ ਰਾਤ ਨੂੰ ਭੋਜਨ ਵੰਡਦੇ ਅਤੇ ਰੌਸ਼ਨੀ ਕਰਦੇ ਹਨ.


ਸ਼ਵਰ ਗੋਤ੍ਰ ਦੀ ਇੱਕ ਇਸਤ੍ਰੀ, ਜੋ ਪੰਪਾਸਰ ਦੇ ਕਿਨਾਰੇ ਰਹਿੰਦੀ ਸੀ. ਇਹ ਮਤੰਗ ਰਿਖੀ ਦੀ ਚੇਲੀ ਸੀ. ਰਾਮਚੰਦ੍ਰ ਜੀ ਵਣਵਾਸ ਸਮੇਂ ਇਸ ਦੇ ਆਸ਼੍ਰਮ ਪੁਰ ਠਹਿਰੇ ਅਤੇ ਬੇਰ ਆਦਿਕ ਫਲ ਖਾਕੇ ਬਹੁਤ ਪ੍ਰਸੰਨ ਹੋਏ. ਸ਼ਵਰੀ ਰਾਮਚੰਦ੍ਰ ਜੀ ਦੇ ਦੇਖਦੇ ਹੀ ਚਿਤਾ ਬਣਾਕੇ ਭਸਮ ਹੋ ਗਈ. ਇਸੇ ਦਾ ਨਾਉਂ ਭੀਲਨੀ ਪ੍ਰਸਿੱਧ ਹੈ ਜਿਸ ਦੇ ਜੂਠੇ ਬੇਰ ਖਾਣ ਦਾ ਕਈ ਕਵੀ ਜਿਕਰ ਕੀਤਾ ਕਰਦੇ ਹਨ. ੨. ਸਬਰ (ਸੰਤੋਖ) ਰੱਖਣਵਾਲਾ. ਸਾਬਿਰ. ਦੇਖੋ, ਸਬਰ ੧.


ਰਾਤ ਦਿਨ. "ਸਬਰੋਜ ਗਸਤਮ ਦਰ ਹਵਾ." (ਤਿਲੰ ਮਃ ੧) ਦੇਖੋ, ਸ਼ਬੋਰੋਜ਼.


ਵਿ- ਪ੍ਰਬਲ. ਬਲ ਵਾਲਾ. ਜ਼ੋਰਾਵਰ. "ਇਹ ਮਨੂਆ ਅਤਿ ਸਬਲ ਹੈ." (ਸ੍ਰੀ ਮਃ ੩) ੨. ਬਲ (ਫੌਜ) ਸਮੇਤ. ਸੈਨਾ ਸਹਿਤ। ੩. ਸੰ. ਸ਼ਵਲ. ਡੱਬਖੜੱਬਾ. ਰੰਗ ਬਰੰਗਾ. ਦੇਖੋ, ਸ਼ਕਤੀ ਸਬਲ ੨। ੪. ਯਮ ਦੇ ਦੋ ਕੁੱਤੇ ਜੋ ਚਾਰ ਚਾਰ ਅੱਖਾਂ ਵਾਲੇ ਹਨ. ਇਹ ਸ਼ਵਲ (ਚਿੱਟਾ ਅਤੇ ਕਾਲਾ) ਰੰਗ ਰੱਖਦੇ ਹਨ। ਇਸ ਲਈ ਇਹ ਸੰਗ੍ਯਾ ਹੈ.


ਸ੍ਵ- ਬਿਲ. ਧਨ ਵਾਸਤੇ ਕੀਤਾ ਛਿਦ੍ਰ. ਪਾੜ. ਨਕ਼ਬ। ੨. ਤਿੱਖੇ ਮੂੰਹ ਦਾ ਲੋਹੇ ਦਾ ਸੰਦ, ਜਿਸ ਨਾਲ ਕੰਧ ਅਥਵਾ ਜ਼ਮੀਨ ਵਿੱਚ ਛੇਦ ਕਰੀਦਾ ਹੈ। ੩. ਦੇਖੋ, ਸਾਬਲ.


ਸੰ. ਸ਼ਵਲਬ੍ਰਹਮ. ਸੰਗ੍ਯਾ- ਅਨੇਕ ਰੰਗਾ ਬ੍ਰਹਮ. ਭਾਵ- ਮਾਇਆ ਸਹਿਤ ਬ੍ਰਹਮ, ਜੋ ਨਾਨਾ ਰੰਗ ਦਾ ਹੋ ਗਿਆ ਹੈ. ਦੇਖੋ, ਸਬਲ ੨. ਅਤੇ ਸ਼ਕਤੀ ਸਬਲ ੨.


ਵਿ- ਬਲ ਵਾਲਾ. ਪ੍ਰਬਲ. ਦੇਖੋ, ਸਬਲ. "ਕਾਮ ਕਰੋਧ ਨਗਰ ਮਹਿ ਸਬਲਾ." (ਕਲਿ ਅਃ ਮਃ ੪) ੨. ਬਲ ਵਾਲੀ ਇਸਤ੍ਰੀ. ਦੇਖੋ, ਅਬਲਾ.