Meanings of Punjabi words starting from ਹ

ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)


ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)


ਵਿ- ਭਲਾ ਕਰਨ ਵਾਲਾ. ਹਿਤੂ। ੨. ਪਿਆਰ ਕਰਨ ਵਾਲਾ। ੩. ਮੰਗਲ ਕਰਤਾ. "ਮਨਿ ਤਨਿ ਰਾਮ ਨਾਮ ਹਿਤਕਾਰੇ." (ਧਨਾ ਮਃ ੫)


ਵਿ- ਹਿਤ ਕਰਨ ਵਾਲਾ. ਹਿਤਵੰਤ. "ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ." (ਗਉ ਮਃ ੫)


हितवादिन ਹਿਤ ਕੀ ਗਲ ਕਹਿਣ ਵਾਲਾ.#ਬਾਤ ਨਿਬਹਨਹਾਰ ਬਿੱਤ ਕੇ ਲਹਨਹਾਰ#ਅੰਤਰ ਕੇ ਕਾਰੇ ਅਰੁ ਊਪਰ ਤੇ ਗੋਰੇ ਹੈਂ,#ਜਾਨ ਲੀਜੈ ਉਨ੍ਹੈ ਦਿਨ ਥੋਰੇ ਕੇ ਰਹਿਨਹਾਰ#ਦੈਕਰ ਕੁਮੰਤ੍ਰ ਸ੍ਵਾਮੀ ਸੰਕਟ ਮੇ ਬੋਰੇ ਹੈਂ,#ਨਾਹਨ ਅਨੀਤਿ ਕੇ ਸਹਿਨਹਾਰ ਹਮ ਤੇਰੀ#ਪੌਰ ਕੇ ਰਹਿਨਹਾਰ ਬਾਂਮਨ ਹੈ ਭੋਰੇ ਹੈਂ,#ਰਾਜਨ ਕੇ ਚਿੱਤ ਕੇ ਗਹਿਨਹਾਰ ਘਨੇ, ਪਰ#ਦੇਵੀਦਾਸ ਹਿਤ ਕੇ ਕਹਿਨਹਾਰ ਥੋਰੇ ਹੈਂ.


ਪੱਖੋਕੇ ਪਿੰਡ ਦਾ ਪੈਂਚ, ਜੋ ਰੰਧਾਵੇ ਗੋਤ ਦਾ ਸੀ. ਅਜਿੱਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ ਇਸੇ ਮਹਾਤਮਾ ਦਾ ਪੁਤ੍ਰ ਸੀ.


ਦੇਖੋ, ਹਿਤ ੨.


ਸੰ. ਭਲਾ ਬੁਰਾ। ੨. ਮਿਤ੍ਰ ਸ਼ਤ੍ਰੁ.