Meanings of Punjabi words starting from ਗ

ਕਰਤਾਰ ਦੇ ਯਸ਼ ਦਾ ਗੀਤ. ਵਾਹਿਗੁਰੂ ਦੀ ਮਹਿਮਾ ਦਾ ਕੀਰਤਨ. "ਸਹੀਆ ਮੰਗਲ ਗਾਵਹੀ ਗੀਤਗੋਬਿੰਦ ਅਲਾਇ." (ਬਾਰਹਮਾਹਾ ਮਾਝ) ੨. ਗਾਯਨ ਕੀਤਾ ਹੈ ਗੋਵਿੰਦ ਜਿਸ ਵਿੱਚ, ਅਜੇਹਾ ਜਯਦੇਵ ਕਵਿ ਦਾ ਬਣਾਇਆ ਇੱਕ ਗ੍ਰੰਥ, ਜਿਸ ਦੇ ਅਤਿ ਮਨੋਹਰ ਛੰਦ ਗਾਉਣ ਦੀ ਧਾਰਨਾ ਪੁਰ ਹਨ. ਦੇਖੋ, ਜਯਦੇਵ.


ਗੀਤ (ਗਾਉਣਾ) ਬਾਦ (ਵਾਦਨ). ਗਾਉਣਾ ਅਤੇ ਵਜਾਉਣਾ. "ਗੀਤਨਾਦ ਹਰਖ ਚਤੁਰਾਈ." (ਪ੍ਰਭਾ ਮਃ ੧) "ਗੁਰਰਸੁ ਗੀਤ ਬਾਦ ਨਹੀਂ ਭਾਵੈ ਸੁਣੀਐ, ਗਹਿਰਗੰਭੀਰ ਗਵਾਇਆ." (ਓਅੰਕਾਰ) ਜਿਸ ਨੂੰ ਗੁਰਬਾਣੀਰਸ ਭਿੰਨਾ ਗਾਉਣਾ ਵਜਾਉਣਾ ਨਹੀਂ ਭਾਉਂਦਾ ਹੈ, ਉਸ ਨੇ ਆਤਮ ਰਸ ਗਵਾ ਲੀਤਾ.


ਇੱਕ ਮਾਤ੍ਰਿਕਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਚੌਦਾਂ ਚੌਦਾਂ ਪੁਰ ਦੋ ਵਿਸ਼੍ਰਾਮ, ਅੰਤ ਰਗਣ .#ਉਦਾਹਰਣ-#ਪਛਿਰਾਜ ਰਾਵਨ ਮਾਰਕੈ,#ਰਘੁਰਾਜ ਸੀਤਹਿ ਲੈਗਯੋ।#ਨਭ ਓਰ ਖੋਰ ਨਿਹਾਰਕੈ,#ਸੁ ਜਟਾਯੁ ਸਿਯ ਸੰਦੇਸ ਦ੍ਯੋ।#ਤਬ ਜਾਨ ਰਾਮ ਗਏ ਬਲੀ,#ਸਿਯ ਸਤ੍ਯ ਰਾਵਨ ਹੀ ਹਰੀ।#ਹਨੁਵੰਤ ਮਾਰ ਮੋ ਮਿਲੇ,#ਤਬ ਮਿਤ੍ਰਤਾ ਤਿਹ ਸੋਂ ਕਰੀ। (ਰਾਮਾਵ)#੨. ਵਿਸ਼੍ਰਾਮਭੇਦ ਕਰਕੇ ਇਸੇ ਛੰਦ ਦੀ "ਗੀਯਾਮਾਲਤੀ" ਸੰਗ੍ਯਾ- ਹੈ. ਪ੍ਰਤਿ ਚਰਣ ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਗੁਰੁ ਕਲਪਤਰੁ ਕਰ ਸ਼ਾਖ ਸੁੰਦਰ,#ਫੂਲ ਢਲ ਯੁਤ ਸੋਭਤੀ।#ਛਬਿ ਲਲਿਤ ਲਹਿ ਲਹਿ ਲਖਤ ਜਿਹ ਜਗ,#ਅਮਰ ਹੂੰ ਬ੍ਰਿਤਿ ਲੋਭਤੀ। x x x#(ਨਿਰਮਲ ਪ੍ਰਭਾਕਰ)


ਸੰਗ੍ਯਾ- ਗੀਤ. ਛੰਦ। ੨. ਯਸ਼. "ਗੁਣ ਗੀਤਾ ਨਿਤ ਵਖਾਣੀਆ." (ਮਾਰੂ ਅਃ ਮਃ ੫. ਅੰਜੁਲੀ) ਦੇਖੋ, ਗੀਤ। ੩. ਮਹਾਭਾਰਤ ਦੇ ਭੀਸਮ ਪਰਵ ਦਾ ਇੱਕ ਪਾਠ, ਜਿਸ ਦੇ ੧੮. ਅਧ੍ਯਾਯ ਹਨ, ਜਿਨ੍ਹਾਂ ਦੀ ਸ਼ਲੋਕਸੰਖ੍ਯਾ ੭੦੦ ਹੈ. ਕ੍ਰਿਸਨ ਜੀ ਨੇ ਕੁਰੁਕ੍ਸ਼ੇਤ੍ਰ ਦੇ ਮੈਦਾਨੇਜੰਗ ਵਿੱਚ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਾ ਵੇਖਕੇ ਗੀਤਾ ਦਾ ਉਪਦੇਸ਼ ਕੀਤਾ ਹੈ. ਜਿਸ ਥਾਂ ਕ੍ਰਿਸਨ ਅਰਜੁਨ ਸੰਵਾਦ ਹੋਇਆ ਹੈ ਉਸ ਦਾ ਨਾਉਂ "ਜ੍ਯੋਤਿਸਰ" ਹੈ. ਹੁਣ ਉੱਥੇ ਸੁੰਦਰ "ਗੀਤਾਭਵਨ" ਬਣਾਇਆ ਗਿਆ ਹੈ।#੪. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੨. ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਮੋਤੀ ਤ ਮੰਦਰਿ ਊਸਰਹਿ, ਰਤਨੀ ਤ ਹੋਇ ਜੜਾਉ।#ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵਹਿ ਚਾਉ।#(ਸ੍ਰੀ ਮਃ ੧)#ਯਕ ਅਰਜ ਗੁਫਤਮ ਪੇਸ ਤੋ, ਦਰ ਗੋਸ ਕੁਨ ਕਰਤਾਰ।#ਹੱਕਾ ਕਬੀਰ ਕਰੀਮ ਤੂ, ਬੇਐਬ ਪਰਵਦਗਾਰ।#(ਤਿਲੰ ਮਃ ੧)#(ਅ) ਗੀਤਾ ਦਾ ਦੂਜਾ ਰੂਪ- ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਸੇਵੀਂ ਸਤਿਗੁਰੁ ਆਪਣਾ,#ਹਰਿ ਸਿਮਰੀ ਦਿਨ ਸਭਿ ਰੈਣ।#ਆਪ ਤਿਆਗਿ ਸਰਣੀ ਪਵਾਂ,#ਮੁਖਿ ਬੋਲੀ ਮਿਠੜੇ ਵੈਣ। x x x#(ਮਾਝ ਮਃ ੫. ਦਿਨਰੈਣਿ)


ਦੇਖੋ, ਗੀਤਮਾਲਿਤੀ.