Meanings of Punjabi words starting from ਕ

ਤੁ. [قرابین] ਸੰਗ੍ਯਾ- ਚੌੜੇ ਮੂੰਹ ਦਾ ਲੰਮਾ ਪਿਸਤੌਲ, ਜਿਸ ਵਿੱਚ ਬਹੁਤ ਗੋਲੀਆਂ ਪੈ ਜਾਂਦੀਆਂ ਹਨ। ੨. ਦੇਖੋ, ਅੰ. Carbine.


ਦੇਖੋ, ਕਰਮ. "ਸੋ ਪਾਏ ਜਿਸੁ ਮਸਤਕਿ ਕਰਾਮ." (ਧਨਾ ਮਃ ੫) ੨. ਅ਼. [کرام] ਕਿਰਾਮ. ਕਰੀਮ ਦਾ ਬਹੁਵਚਨ.


ਅ਼. [کرامت] ਸੰਗ੍ਯਾ- ਬਜ਼ੁਰਗੀ। ੨. ਕ੍ਰਿਪਾ। ੩. ਸਿੱਧੀ. ਕਰਾਮਾਤ.


ਵਿ- ਕਰਾਮਾਤ ਰੱਖਣ ਵਾਲਾ. ਅਲੌਕਿਕ ਸ਼ਕਤਿ ਵਾਲਾ.