Meanings of Punjabi words starting from ਚ

ਸੰ. ਚਿਰ੍‍ਭਟ. ਸੰਗ੍ਯਾ- ਸਾਵਨੀ ਦੀ ਫ਼ਸਲ ਵਿੱਚ ਹੋਣ ਵਾਲਾ ਇੱਕ ਫਲ, ਜੋ ਬੇਲ ਨੂੰ ਲਗਦਾ ਅਤੇ ਖਟਮਿਠਾ ਹੁੰਦਾ ਹੈ. ਵਡੇ ਆਕਾਰ ਦਾ 'ਰਾਇ ਚਿੱਭੜ' ਕਹਾਉਂਦਾ ਹੈ. ਚਿਭੜ ਨੂੰ ਚੀਰਕੇ ਸੁਕਾ ਲੈਂਦੇ ਹਨ ਅਤੇ ਦਾਲ ਤਰਕਾਰੀ ਵਿੱਚ ਖਟਿਆਈ ਕਰਨ ਲਈ ਪਾਉਂਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ. L. Cucumis utilissimus.


ਕ੍ਰਿ- ਚਿਪਕਣਾ। ੨. ਲਿਪਟਣਾ.


ਸੰਗ੍ਯਾ- ਵਸਤੁ ਨੂੰ ਚਿਮਟ ਜਾਣ ਵਾਲਾ ਇੱਕ ਸੰਦ, ਜੋ ਵਡੇ ਮੋਚਨੇ ਦੀ ਸ਼ਕਲ ਦਾ ਹੁੰਦਾ ਹੈ. ਦਸ੍ਤਪਨਾਹ. ਇਹ ਰਸੋਈ ਕਰਨ ਵੇਲੇ ਬਹੁਤ ਵਰਤਿਆ ਜਾਂਦਾ ਹੈ. ਇਸ ਨੂੰ ਫਕੀਰ ਭੀ ਹਥ ਰਖਦੇ ਹਨ. ਅੱਜਕਲ੍ਹ ਚਿਮਟੇ ਨਾਲ ਕਈ ਰਾਗਵਿਰੋਧੀ ਭਜਨਮੰਡਲੀਆਂ ਕੀਰਤਨ ਕਰਨ ਵੇਲੇ ਤਾਲ ਪੂਰਦੀਆਂ ਹਨ.