Meanings of Punjabi words starting from ਜ

ਜਪਦਾ ਹੈ. "ਆਠ ਪਹਿਰ ਤੁਧੁ ਜਾਪੇ ਪਵਨਾ." (ਮਾਝ ਮਃ ੫) ੨. ਸੰਗ੍ਯਾ- ਜਾਯ- ਆਪ. ਜਲਪ੍ਰਵਾਹ. ਨਾਲਾ. "ਜਾਪੇ ਚੱਲੇ ਰੱਤ ਦੇ." (ਚੰਡੀ ੩) ੩. ਵ੍ਯ- ਮਾਨੋ. ਜਾਣੀਓਂ. "ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ." (ਚੰਡੀ ੩) ੪. ਦੇਖੋ, ਜਾਪੈ.


ਜਪਦਾ ਹੈ. ਜਾਪ ਕਰਦਾ ਹੈ। ੨. ਪ੍ਰਤੀਤ ਹੁੰਦਾ ਹੈ. "ਜਾਪੈ ਆਪਿ ਪ੍ਰਭੂ ਤਿਹ ਲੋਇ." (ਓਅੰਕਾਰ) "ਨਾਨਕ ਗਇਆ ਜਾਪੈ ਜਾਇ." (ਜਪੁ) ੩. ਜਾਣੀਏ. "ਕਿ ਜਾਪੈ ਸਾਹੁ ਆਵੈ, ਕਿ ਨ ਆਵੈ!" (ਬਿਹਾ ਛੰਤ ਮਃ ੪)


ਅ਼. [ضیافت] ਜਯਾਫ਼ਤ. ਸੰਗ੍ਯਾ- ਦਾਵਤ. ਪ੍ਰੀਤਿਭੋਜਨ। ੨. ਮਿਹਮਾਨੀ. ਆਤਿਥਯ. "ਜਾਫਤ ਕੇ ਹੇਤ ਧਨ ਦੀਨੋ ਹੇਤ ਕੀਨੋ ਬਹੁ." (ਗੁਪ੍ਰਸੂ)


ਸੰ. ਜਾਤੀਫਲ. ਸੰਗ੍ਯਾ- ਜਾਯਫਲ. L. Myristica- moschata. "ਏਲਾ ਸੁ ਦਾਖ ਜਾਫਰ ਕਪੂਰ." (ਗੁਵਿ ੧੦) ਜਾਯਫਲ ਦੀ ਤਾਸੀਰ ਗਰਮ ਤਰ ਹੈ. ਇਸ ਦਾ ਤੇਲ ਜੋੜਾਂ ਦੀ ਪੀੜ, ਸੰਨਿਪਾਤ ਅਤੇ ਸੂਲ ਆਦਿ ਰੋਗ ਦੂਰ ਕਰਦਾ ਹੈ. ਦੇਖੋ, ਜਾਫਲ। ੨. [ظافر] ਜਾਫ਼ਿਰ. ਵਿ- ਫਤੇ ਕਰਨ ਵਾਲਾ. ਵਿਜਯੀ.


ਜਾਫ਼ਿਰਬੇਗ. ਅਦੀਨਾਬੇਗ ਦਾ ਪੁਤ੍ਰ, ਜਿਸ ਨੇ ਬਟਾਲੇ ਪਾਸ ਸਿੱਖਾਂ ਨਾਲ ਜੰਗ ਕਰਕੇ ਹਾਰ ਖਾਧੀ ਸੀ.; ਅ਼. ਜਾਫਿਰਬੇਗ. ਅਦੀਨਾਬੇਗ ਦਾ ਪੁਤ੍ਰ, ਜਿਸ ਨੇ ਬਟਾਲੇ ਪਾਸ ਸਿੱਖਾਂ ਨਾਲ ਜੰਗ ਕਰਕੇ ਹਾਰ ਖਾਧੀ ਸੀ.


ਅ਼. [زعفران] ਜ਼ਅ਼ਫ਼ਰਾਨ. ਸੰਗ੍ਯਾ- ਕੇਸਰ. ਕਸ਼ਮੀਰਜ। ੨. ਇੱਕ ਤਾਤਾਰੀ ਜਾਤਿ.


ਅ਼. [ظافری] ਜਾਫ਼ਰੀ. ਸੰਗ੍ਯਾ- ਫ਼ਤੇ. ਜਿੱਤ. "ਜੰਗ ਜਾਫਰੀ ਦਿਹੰਦਾ." (ਗ੍ਯਾਨ) ੨. ਅ਼. [جعفری] ਜਅ਼ਫ਼ਰੀ. ਗੈਂਦੇ ਦੀ ਕ਼ਿਸਮ ਦਾ ਇੱਕ ਫੁੱਲ, ਜੋ ਸੁਨਹਿਰੀ ਹੁੰਦਾ ਹੈ.


ਦੇਖੋ, ਜਾਫਰ ੧. "ਜਾਫਲ ਸਤਗੁਰੁ ਸਬਦ ਕਰ, ਮੋਹ ਸੰਨਿ ਕਰ ਨਾਸ." (ਨਾਪ੍ਰ) ਜਾਤੀਫਲ ਸੰਨਿਪਾਤ ਰੋਗ ਦੂਰ ਕਰਨ ਲਈ ਗੁਣਕਾਰੀ ਹੈ.


ਫ਼ਾ. [ذاب اُلستان] ਜ਼ਾਬੁਲਸਤਾਨ. ਗ਼ਜ਼ਨੀ ਸੀਸਤਾਨ ਆਦਿ ਦਾ ਇ਼ਲਾਕ਼ਾ.


ਫ਼ਾ. [جابجا] ਕ੍ਰਿ. ਵਿ- ਜਗਹ ਜਗਹ. ਹਰ ਥਾਂ. ਥਾਂਓਂ ਥਾਂਈਂ.


ਦੇਖੋ, ਜਾਬਿਤਾ.