Meanings of Punjabi words starting from ਨ

ਵ੍ਯ- ਨਹੀਂ. ਨਾ। ੨. ਸੰਗ੍ਯਾ- ਨਾਥ ਪਤਿ. "ਤਾਕੋ ਨਾਹਿ ਨਾਹਿ ਕਛੁ ਪਾਵੈ." (ਚਰਿਤ੍ਰ ੩੪) ੩. ਕ੍ਰਿ. ਵਿ- ਨ੍ਹਾਕੇ. ਸਨਾਨ ਕਰਕੇ. ਨ੍ਹਾਇ. "ਅਹਿਨਿਸਿ ਕਸਮਲ ਧੋਵਹਿ ਨਾਹਿ." (ਗਉ ਕਬੀਰ ਵਾਰ ੭)


ਵਿ- ਨੰਗਾ. ਨਗ੍ਨ "ਨਾਂਗ ਸਿਧਾਰਹੁ." (ਸਵੈਯੇ ਸ੍ਰੀ ਮੁਖਵਾਕ ਮਃ ੫)


ਕਹਲੂਰ ਦੇ ਰਾਜਾ ਸੰਘਰਚੰਦ ਦੇ ਪੁਤ੍ਰ ਚੂਹਾਮੀਆਂ ਦੀ ਸੰਤਾਨ ਰਾਜਪੂਤ, ਜਿਨ੍ਹਾਂ ਨੂੰ ਨਗਲੂ ਭੀ ਆਖਦੇ ਹਨ. "ਚਲੇ ਨਾਗਲੂ ਪਾਂਗਲੂ ਵੇਦੜੋਲੰ." (ਵਿਚਿਤ੍ਰ)


ਵਿ- ਨਗ੍ਨ. ਜਿਸ ਦੇ ਅੰਗ ਪੁਰ ਵਸਤ੍ਰ ਨਹੀਂ. "ਬਾਬਾ ਨਾਂਗੜਾ ਆਇਆ ਜਗ ਮਹਿ." (ਵਡ ਮਃ ੧. ਅਲਾਹਣੀ) ਬਾਹੁੜਿ ਜਾਸੀ ਨਾਗਾ."(ਸ੍ਰੀ ਮਃ ੧. ਪਹਰੇ) ੩. ਤੁ. [ناغہ] ਨਾਗ਼ਹ. ਸੰਗ੍ਯਾ- ਪ੍ਰਤਿਬੰਧ. ਰੁਕਾਵਟ। ੩. ਅਨੁਪਿਸ੍‍ਥਤਿ. ਨਾਮੌਜੂਦ ਹੋਣ ਦੀ ਹਾਲਤ. "ਅਹਿ ਨਿਸਿ ਏਕ ਅਗਿਆਨ ਸੁ ਨਾਗਾ." (ਸ੍ਰੀ ਬੇਣੀ) ੧. ਉਪਵਾਸ. ਭੋਜਨ ਬਿਨਾ.


ਕ੍ਰਿ- ਉਲੰਘਨ. ਪਾਰ ਜਾਣਾ. "ਪੰਥ ਵਿਖਮ ਕੋ ਨਾਘਤ ਆਏ." (ਗੁਪ੍ਰਸੂ)