Meanings of Punjabi words starting from ਬ

ਸੰਗ੍ਯਾ- ਵਾਰੀ. ਵੇਲਾ. "ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ." (ਸੋਪੁਰਖੁ) "ਨਾਨਕ ਕਹਿਤ ਮਿਲਨ ਕੀ ਬਰੀਆ." (ਸੋਰ ਮਃ ੯) ੨. ਬੜੀਆਂ. "ਬਰੀਆ ਦਧਿ ਖੀਰ ਪੁਲਾਵ ਘਨੇ." (ਗੁਵਿ ੧੦) ੩. ਵਾਰ. ਦਫ਼ਅ਼. "ਹਉ ਬਲਿ ਜਾਈ ਲਖ ਲਖ ਬਰੀਆ." (ਸੂਹੀ ਛੰਤ ਮਃ ੫) ੪. ਵਰ੍ਹੇ. ਸਾਲ "ਜਾਨਉ ਕੋਟਿ ਦਿਨਸ ਲਖ ਬਰੀਆ." (ਸਾਰ ਮਃ ੫) ੫. ਦੇਖੋ, ਵਰੀਆ.


ਫ਼ਾ. [برین] ਵਿ- ਬਰਤਰੀਨ. ਅਤਿ ਉੱਤਮ. "ਬੀਨ ਸਨਾਇ ਬਰੀਨ ਸਜੇ." (ਸਲੋਹ)


ਫ਼ਾ. [بریِں] ਬਰ- ਈਂ. ਇਸ ਪੁਰ। ੨. ਉੱਚਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਅਰਸ਼ੇ ਬਰੀਂ (ਉੱਚਾ ਆਸਮਾਨ)


ਵ੍ਯ- ਚਾਹੇ. ਯਦਿ. ਭਲੇ ਹੀ ਕਦਾਚਿਤ.


ਸੰਗ੍ਯਾ- ਵਰੁਣ. ਜਲਾਂ ਦਾ ਦੇਵਤਾ. ਦੇਖੋ, ਵਰੁਣ.