Meanings of Punjabi words starting from ਭ

ਵਿ- ਭੂ (ਪ੍ਰਿਥਿਵੀ) ਦੀ ਸ਼ਕਲ ਦਾ, ਮਿੱਟੀ ਰੰਗਾ। ੨. ਦੇਖੋ, ਭੋਸਲਾ.


ਦੇਖੋ, ਭੁਸ ੨। ੨. ਸੰ. ਭੂਸਾ. ਸ੍ਰਿੰਗਾਰ ਸਜਾਵਟ. ਦੇਖੋ, ਭੂਸ ੨.


ਸੰ. ਭੂਸਿਤ. ਵਿ- ਸਜਿਆ ਹੋਇਆ. ਸ਼੍ਰਿੰਗਾਰ ਸਹਿਤ ਅਲੰਕ੍ਰਿਤ.


ਛਿਲਕਾ. ਤੁਸ. ਸੂੜ੍ਹ. ਦੇਖੋ, ਭੁਸ ੨. "ਜਉ ਕੀ ਭੂਸੀ ਖਾਉ." (ਸ. ਕਬੀਰ)


ਪ੍ਰਿਥਿਵੀ ਦਾ ਪੁਤ੍ਰ ਮੰਗਲ। ੨. ਦੇਖੋ, ਭੂਮਾਸੁਰ। ੩. ਬਿਰਛ. (ਸਨਾਮਾ) ੪. ਘਾਹ (ਸਨਾਮਾ)


ਪ੍ਰਿਥਿਵੀ ਦਾ ਪੁਤ੍ਰੀ ਸੀਤਾ.


ਪ੍ਰਿਥਿਵੀ ਦਾ ਦੇਵਤਾ. ਸਾਧੁ. ਆਤਮਗ੍ਯਾਨੀ. ਸਦਾਚਾਰੀ। ੨. ਹਿੰਦੂਮਤ ਅਨੁਸਾਰ ਬ੍ਰਾਹਮਣ.


ਭੌਂਕਦਾ ਹੈ. ਦੇਖੋ, ਭਸ ਧਾ.


ਸੰਗ੍ਯਾ- ਕ੍ਰੋਧ. ਦੇਖੋ, ਭੂਹੇ। ੨. ਭੂ. ਪ੍ਰਿਥਿਵੀ.