Meanings of Punjabi words starting from ਰ

ਸੰ. रिष्. ਧਾ- ਮਾਰ ਸਿੱਟਣਾ, ਦੁੱਖ ਦੇਣਾ, ਵੱਖ ਕਰਨਾ, ਜਾਣਾ। ੨. ਸੰਗ੍ਯਾ- ਰੋਸ. ਕ੍ਰੋਧ. ਗੁੱਸਾ. "ਸ੍ਰੀ ਹਰਿ ਰਿਸ ਕਰ ਧਨੁ ਧਰ." (ਕ੍ਰਿਸਨਾਵ) ਦੇਖੋ, ਰੁਸ ਧਾ। ੩. ਦੇਖੋ, ਰਿਸਣਾ.


ਖਿਸਕਣਾ. ਥਾਂ ਤੋਂ ਟਲਨਾ। ੨. ਟਪਕਣਾ. ਰਿਸਣਾ. ਚੁਇਣਾ. ਦੇਖੋ, ਰਿਸਣਾ.


ਦੇਖੋ, ਰਿਸ੍ਟ ੧. "ਕਵਨ ਰਿਸਟ ਕੋ ਪੁਸਟ ਹੈ?" (ਅਕਾਲ) ੨. ਸੰ. हृष्ट्- ਹ੍ਹ੍ਹਿਸ੍ਟ ਖ਼ੁਸ਼ ਹੋਇਆ. ਪ੍ਰਸੰਨ. ਜਿਸ ਦੇ ਖ਼ੁਸ਼ੀ ਨਾਲ ਰੋਮ ਖੜੇ ਹੋ ਗਏ ਹਨ। ੩. ਹੈਰਾਨ ਹੋਇਆ.


ਸੰ. रिष्ट. ਵਿ- ਤੋੜਿਆ ਹੋਇਆ. ਭੰਨਿਆ ਹੋਇਆ। ੨. ਖੋਇਆ ਹੋਇਆ. ਗਵਾਚਿਆ। ੩. ਭਲਾ. ਨੇਕ. ਉੱਤਮ.


ਦੇਖੋ, ਸਿੰਗੀਰਿਖਿ.


ਹ੍ਰਿਸ੍ਟ (ਪ੍ਰਸੰਨ) ਅਤੇ ਪੁਸ੍ਟ (ਮੋਟਾ). ਭਾਵ- ਅਰੋਗ ਅਤੇ ਮੋਟਾਤਾਜਾ.


ਦੇਖੋ, ਰਿਸਟ ਪੁਸਟ.


ਦੇਖੋ, ਰਿਖਮੂਕ.