Meanings of Punjabi words starting from ਖ

ਸੰਗ੍ਯਾ- ਖੇਡ ਦਾ ਅਖਾੜਾ. ਰੰਗਭੂਮਿ। ੨. ਖੇਮਕਰਨ (ਜਿਲਾ ਲਹੌਰ) ਦਾ ਵਸਨੀਕ ਇੱਕ ਦੁਰਗਾ ਭਗਤ ਬ੍ਰਾਹਮਣ, ਜੋ ਗੁਰੂ ਅਮਰਦੇਵ ਦਾ ਸਿੱਖ ਹੋ ਕੇ ਕਰਤਾਰ ਦਾ ਅਨੰਨ ਸੇਵਕ ਹੋਇਆ, ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ। ੩. ਬਹੁਜਾਈ ਖਤ੍ਰੀਆਂ ਦਾ ਇੱਕ ਗੋਤ.


ਵਿ- ਖੇਲ ਕਰਨ ਵਾਲਾ. ਖੇਲਾਰੀ. ਖਿਡਾਰੀ.


ਸੰ. क्षेत्रज्ञ ਵਿ- ਖੇਤ ਦੇ ਜਾਣਨ ਵਾਲਾ। ੨. ਸੰਗ੍ਯਾ- ਕਿਸਾਨ. ਕਾਸ਼ਤਕਾਰ। ੩. ਸ਼ਰੀਰ ਦਾ ਸਾਕ੍ਸ਼ੀ ਜੀਵਾਤਮਾ। ੪. ਕ੍ਸ਼ੇਤ੍ਰ (ਅੰਤਹਕਰਣ) ਦੀ ਹਾਲਤ ਜਾਣਨ ਵਾਲਾ, ਕਰਤਾਰ. ਅੰਤਰਜਾਮੀ.


ਦੇਖੋ, ਖੇਤ੍ਰਪਾਲ.