Meanings of Punjabi words starting from ਨ

ਸੰ. ਸੰਗ੍ਯਾ- ਵਿਭੂਤੀ. ਸਮ੍ਰਿੱਧੀ। ੨. ਨਾਟਕ ਦੇ ਆਰੰਭ ਵੇਲੇ ਦਾ ਮੰਗਲ. ਨਾਟਕ ਸ਼ੁਰੂ ਕਰਨ ਵੇਲੇ ਜੋ ਉਸਤਤਿ ਗਾਈ ਜਾਵੇ, ਇਹ ਦੇਵਤਿਆਂ ਨੂੰ ਨੰਦ (ਆਨੰਦ) ਕਰਨ ਵਾਲੀ ਹੈ, ਇਸ ਲਈ ਨੰਦੀ ਸੰਗ੍ਯਾ ਹੈ, ਸੰਗੀਤ ਦੇ ਆਚਾਰਯ ਭਰਤਮੁਨਿ ਨੇ ਨਾਂਦੀ ਦੇ ਦਸ਼ ਪਦ ਵਿਧਾਨ ਕੀਤੇ ਹਨ। ੩. ਪ੍ਰਸੰਨਤਾ. ਖੁਸ਼ੀ.


ਸੰ. ਸੰਗ੍ਯਾ- ਹਿੰਦੂਮਤ ਦੇ ਸ਼ਾਸਤ੍ਰਾਂ ਅਨੁਸਾਰ ਵ੍ਰਿੱਧੀ ਲਈ ਕੀਤਾ ਸ਼੍ਰਾੱਧਕਰਮ, ਜਿਸ ਦਾ ਨਾਮ "ਵ੍ਰਿੱਧਿ ਸ਼੍ਰਾੱਧ." ਭੀ ਹੈ. ਇਹ ਜਨਮ ਵਿਆਹ ਨਵੇਂ ਘਰ ਵਿੱਚ ਵਸਣ ਆਦਿ ਸਮਿਆਂ ਵਿੱਚ ਕੀਤਾ ਜਾਂਦਾ ਹੈ।¹ ੨. ਸਾਂਤਾਨ ਦੇ ਮੰਗਲ ਵਾਸਤੇ ਸ਼੍ਰਾੱਧਕਰਮ. ਭਾਈ ਸੰਤੋਖ ਸਿੰਘ ਨੇ ਇਸੇ ਦਾ ਨਾਮ ਨੰਦੀਮੁਖ ਲਿਖਿਆ ਹੈ- "ਨੰਦੀਮੁਖੰ ਸ਼੍ਰਾੱਧ ਕਰਵਾਯੋ। ਵੇਦਨ ਵ੍ਰਿਧਿ ਜਿਮਿ ਵਿਪ੍ਰ ਬਤਾਯੋ." (ਨਾਪ੍ਰ) ੩. ਖੂਹ ਦਾ ਢੱਕਣ.


ਨਾਂਉ. ਨਾਮ.