Meanings of Punjabi words starting from ਭ

ਭੂਪਾਲ. ਪ੍ਰਿਥਿਵੀਪਾਲਕ, ਰਾਜਾ. ਬਾਦਸ਼ਾਹ. "ਭਲਉ ਭੂਹਾਲੁ ਤੇਜੋਤਨਾ." (ਸਵੈਯੇ ਮਃ ੩. ਕੇ) ਬਾਬਾ ਤੇਜੋ ਜੀ ਦੇ ਸੁਪੁਤ੍ਰ ਗੁਰੂ ਅਮਰਦੇਵ ਭਲੋ (ਉੱਤਮ) ਮਹਾਰਾਜਾ. ਭਾਵ- ਦੀਨੀ ਬਾਦਸ਼ਾਹ.


ਸੰਗ੍ਯਾ- ਭੂ. ਪ੍ਰਿਥਿਵੀ. ਭੂਮਿ। ੨. ਗੁੱਸੇ ਹੋਈ.


ਸੰ. भृणि. ਭੂਰ੍‍ਣਿ. ਵਿ- ਖ਼ੁਫ਼ਾ. ਗੁੱਸੇ ਹੋਇਆ.


ਸੰਗ੍ਯਾ- ਗੱਠੇ ਆਦਿ ਦਾ ਪੱਤਾ, ਜੋ ਨਲਕੀ ਦੀ ਤਰ੍ਹਾਂ ਵਿੱਚੋਂ ਥੋਥਾ ਹੋਵੇ। ੨. ਸੰ. ਸੂਰਾਖ਼. ਛਿਦ੍ਰ. ਛੇਕ। ੩. ਫੁਹਾਰੇ ਦਾ ਸਿਰ (ਮੁਖ). ੪. ਹਨੇਰਾ ਅੰਧਕਾਰ.