Meanings of Punjabi words starting from ਮ

ਮਨਨ ਕਰੇ. "ਗੁਰ ਕਾ ਸਬਦੁ ਮਨੇ. ਸੋ ਸੂਰਾ." (ਮਾਰੂ ਸੋਲਹੇ ਮਃ ੧) ੨. ਮਨ ਵਿੱਚ। ੩. ਦੇਖੋ, ਮਨਹਿ.


ਮਨਨ ਕਰੇਸਹਿ। ੨. ਮਨ ਸਹਿਤ.


ਦੇਖੋ, ਮਨਇੱਛਤ.


ਮਨ ਵਿੱਚ। ੨. ਦੇਖੋ, ਮਨਹਿ। ੩. ਦੇਖੋ, ਮਨਹਿ ੪. "ਭ੍ਰਿੱਤਨ ਕੇ ਕਰਤੇ ਸੁ ਮਨੈ." (ਕ੍ਰਿਸਨਾਵ)


ਸੰ. ਅਤ੍ਰਿਨੇਤ੍ਰਜ. ਅਤ੍ਰਿ ਰਿਖਿ ਦੀ ਅੱਖ ਤੋਂ ਪੈਦਾ ਹੋਇਆ ਚੰਦ. "ਸ੍ਯਾਮ ਚਕੌਰ ਮਨੈਤ੍ਰਨ ਜੋ." (ਕ੍ਰਿਸਨਾਵ)


ਵ੍ਯ- ਮਾਨੋ. ਗੋਯਾ. ਜਾਣੀਓਂ.


ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)


ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ। ੨. ਸੰਗਤਸਾਹਿਬ ਦੀ ਪੱਧਤਿ ਵਿੱਚੋਂ ਇੱਕ ਕਰਨੀ ਵਾਲੇ ਉਦਾਸੀ ਸਾਧੂ, ਜੋ ਵਿਸ਼ੇਸ ਕਨਖਲ ਰਹਿਂਦੇ ਸਨ, ਇਨ੍ਹਾਂ ਦਾ ਸਿੱਖਰਿਆਸਤਾਂ ਵਿੱਚ ਵੱਡਾ ਮਾਨ ਸੀ. ਉਦਾਸੀਆਂ ਦਾ ਛੋਟਾ ਅਖਾੜਾ ਕਾਇਮ ਕਰਨ ਵਿੱਚ ਮਨੋਹਰਦਾਸ ਮਹਾਤਮਾ ਦਾ ਭਾਰੀ ਹਿੱਸਾ ਹੈ. ਮਹਾਰਾਜਾ ਕਰਮਸਿੰਘ ਪਟਿਆਲਾਪਤਿ ਨੇ ਇੱਕ ਵਾਰ ਇੱਕ ਲੱਖ ਰੁਪਯਾ ਮਨੋਹਰਦਾਸ ਜੀ ਦੀ ਭੇਟਾ ਕੀਤਾ, ਜਿਸ ਨੂੰ ਉਨ੍ਹਾਂ ਨੇ ਉਪਕਾਰ ਲਈ ਖਰਚਕੇ ਸਨੌਰ ਦੇ ਰਸਤੇ ਨਦੀ ਦਾ ਪੁਲ, ਅਤੇ ਛੋਟੇ ਅਖਾੜੇ ਦੀ ਛਾਉਣੀ ਕਨਖਲ ਬਨਵਾ ਦਿੱਤੀ. ਮਨੋਹਰਦਾਸ ਜੀ ਉੱਤਮ ਵੈਦ੍ਯ ਭੀ ਸਨ. ਇਨ੍ਹਾਂ ਨੇ ਅਨੇਕ ਰੋਗੀਆਂ ਨੂੰ ਅਰੋਗ ਕਰਕੇ ਗੁਰੂ ਨਾਨਕਦੇਵ ਦੀ ਸਿੱਖ ਕੀਤਾ। ੩. ਗੋਇੰਦਵਾਲ ਨਿਵਾਸੀ ਇੱਕ ਪ੍ਰੇਮੀ ਸਿੱਖ, ਜਿਸ ਨੇ ਸ਼੍ਰੀ ਗੁਰੂ ਅਰਜਨਦੇਵ ਨੂੰ ਚਿਰ ਤੀਕ ਗੋਦੀ ਖਿਡਾਇਆ. ਇਸ ਦਾ ਦੇਹਾਂਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਫੈਲੇ ਹੋਇਆ.


ਦੇਖੋ, ਮਨੁਹਾਰ.